ਜਲੰਧਰ (ਧਵਨ) : ਬਰਗਾੜੀ ਤੇ ਬਹਿਬਲਕਲਾਂ ਪੁਲਸ ਫਾਇਰਿੰਗ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ 1-2 ਦਿਨਾਂ ’ਚ ਮਿਲ ਜਾਣ ਦੀ ਆਸ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਕੇ ਸਖ਼ਤ ਫ਼ੈਸਲਾ ਲਏ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਬਰਗਾੜੀ ਤੇ ਬਹਿਬਲਕਲਾਂ ਪੁਲਸ ਫਾਇਰਿੰਗ ਮਾਮਲੇ ’ਚ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਪਣੇ ਸਾਥੀਆਂ ਨਾਲ ਚਰਚਾ ਕਰ ਰਹੇ ਹਨ। ਬੀਤੇ ਦਿਨੀਂ ਵੀ ਉਨ੍ਹਾਂ ਆਪਣੇ ਮੰਤਰੀਆਂ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਇਸ ਮਾਮਲੇ ’ਤੇ ਲੰਮੀ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਮੁੱਖ ਮੰਤਰੀ ਹਾਈ ਕੋਰਟ ਦੇ ਫ਼ੈਸਲੇ ਦਾ ਅਧਿਐਨ ਕਰਨ ਤੋਂ ਬਾਅਦ ਜਾਂ ਤਾਂ ਉਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਹਦਾਇਤ ਦੇਣਗੇ ਜਾਂ ਫਿਰ ਨਵੀਂ ਐੱਸ. ਆਈ. ਟੀ. ਬਣਾ ਕੇ ਉਸ ਨੂੰ 2-3 ਮਹੀਨਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਹਿ ਸਕਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ
ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਕਿ ਹਾਈ ਕੋਰਟ ਦੇ ਜੱਜ ਨੇ ਆਪਣੇ ਫ਼ੈਸਲੇ ਵਿਚ ਆਖਰ ਲਿਖਿਆ ਕੀ ਹੈ ਕਿਉਂਕਿ ਅਜੇ ਤਕ ਫੈਸਲੇ ਨੂੰ ਨਾ ਤਾਂ ਨੈੱਟ ’ਤੇ ਪਾਇਆ ਗਿਆ ਹੈ ਅਤੇ ਨਾ ਹੀ ਇਸ ਦੀ ਕਾਪੀ ਸਰਕਾਰ ਤਕ ਪਹੁੰਚੀ ਹੈ। ਆਸ ਹੈ ਕਿ ਅਗਲੇ 1-2 ਦਿਨਾਂ ’ਚ ਫ਼ੈਸਲੇ ਦੀ ਕਾਪੀ ਪੰਜਾਬ ਸਰਕਾਰ ਕੋਲ ਹੋਵੇਗੀ।
ਇਹ ਵੀ ਪੜ੍ਹੋ : 12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸਕੂਲਾਂ ਸੰਬੰਧੀ ਕੀਤੇ ਵੱਡੇ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਕੋਰੋਨਾ' ਨੂੰ ਠੱਲ੍ਹ ਪਾਉਣ ਲਈ ਨਿਵੇਕਲੀ ਪਹਿਲ, ਲਾਏ ਜਾ ਰਹੇ ਨੇ ਠੀਕਰੀ ਪਹਿਰੇ
NEXT STORY