ਜਲੰਧਰ (ਖੁਰਾਣਾ)–ਅੱਜ ਤੋਂ 3-4 ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਲੰਧਰ ਦੀਆਂ 450 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਬਾਰੇ ਇਕ ਪੀ. ਆਈ. ਐੱਲ. ਦਾਇਰ ਹੋਈ ਸੀ, ਜਿਸ ਦੇ ਆਧਾਰ ’ਤੇ ਨਗਰ ਨਿਗਮ ਅਤੇ ਜੇ. ਡੀ. ਏ. ਨੂੰ ਕਈ ਕਾਲੋਨੀਆਂ ਅਤੇ ਬਿਲਡਿੰਗਾਂ ’ਤੇ ਕਾਰਵਾਈ ਕਰਨੀ ਪਈ ਸੀ। ਇਸ ਪੀ. ਆਈ. ਐੱਲ. ਤਹਿਤ ਹਾਈਕੋਰਟ ਵੱਲੋਂ ਆਏ ਨਿਰਦੇਸ਼ਾਂ ਦਾ ਪਾਲਣ ਅੱਜ ਤੱਕ ਜਲੰਧਰ ਨਿਗਮ ਅਤੇ ਜੇ. ਡੀ. ਏ. ਦੇ ਅਧਿਕਾਰੀ ਕਰ ਰਹੇ ਹਨ। ਹੁਣ ਇਸ ਪੀ. ਆਈ. ਐੱਲ. ਵਿਚ ਪੂਰੇ ਪੰਜਾਬ ਵਿਚ ਕੱਟੀਆਂ ਨਾਜਾਇਜ਼ ਕਾਲੋਨੀਆਂ ਦੀ ਸਪਲੀਮੈਂਟਰੀ ਲਿਸਟ ਜੋੜ ਦਿੱਤੀ ਗਈ ਹੈ, ਜਿਸ ਵਿਚ ਲੁਧਿਆਣਾ ਨਿਗਮ, ਗਲਾਡਾ, ਅੰਮ੍ਰਿਤਸਰ ਨਿਗਮ, ਹੁਸ਼ਿਆਰਪੁਰ ਅਤੇ ਹੋਰ ਸ਼ਹਿਰਾਂ ਅਤੇ ਕਸਬਿਆਂ ਵਿਚ ਕੱਟੀਆਂ ਨਾਜਾਇਜ਼ ਕਾਲੋਨੀਆਂ ਦੇ ਨਾਂ ਵੀ ਸ਼ਾਮਲ ਹਨ।
ਹਾਈਕੋਰਟ ਵੱਲੋਂ ਇਸ ਸਪਲੀਮੈਂਟਰੀ ਸੂਚੀ ਨੂੰ ਸਬੰਧਤ ਨਿਗਮਾਂ, ਕਮੇਟੀਆਂ ਅਤੇ ਸਬੰਧਤ ਵਿਭਾਗਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕਾਰਵਾਈ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਗਲੀ ਸੁਣਵਾਈ ਅਕਤੂਬਰ ਦੇ ਆਖਰੀ ਹਫ਼ਤੇ ਵਿਚ ਹੋਵੇਗੀ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਝੋਨੇ ਦੀ ਖ਼ਰੀਦ ਦੀ ਮਿਤੀ ਅੱਗੇ ਪਾਉਣਾ ਪੰਜਾਬ ਨਾਲ ਧੱਕਾ : ਜਾਖੜ
ਮੌਂਟੀ ਡੀਲਰ ਵੱਲੋਂ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ’ਤੇ ਚੱਲੀ ਨਿਗਮ ਦੀ ਡਿੱਚ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਪਟੀਸ਼ਨ ਦੇ ਆਧਾਰ ’ਤੇ ਜਲੰਧਰ ਨਿਗਮ ਨੇ ਸ਼ੁੱਕਰਵਾਰਨਾਜਾਇਜ਼ ਕਾਲੋਨੀਆਂ ਵਿਰੁੱਧ ਵੱਡਾ ਐਕਸ਼ਨ ਕੀਤਾ, ਜਿਸ ਤਹਿਤ ਪਹਿਲਾਂ ਤਾਂ ਰਾਮਾ ਮੰਡੀ ਇਲਾਕੇ ਵਿਚ ਸ਼ਾਲੀਮਾਰ ਗਾਰਡਨ ਨੇੜੇ ਕੱਟੀਆਂ ਜਾ ਰਹੀਆਂ 2 ਨਾਜਾਇਜ਼ ਕਾਲੋਨੀਆਂ ਨੂੰ ਤੋੜਿਆ ਗਿਆ ਅਤੇ ਉਸ ਤੋਂ ਬਾਅਦ ਪਿੰਡ ਪਰਾਗਪੁਰ ਅਤੇ ਬੜਿੰਗ ਨੇੜੇ ਪੈਂਦੀ ਅਤੇ ਨਿਊ ਡਿਫੈਂਸ ਕਾਲੋਨੀ ਦੇ ਆਲੇ-ਦੁਆਲੇ ਕਾਰਵਾਈ ਕੀਤੀ ਗਈ। ਉਥੇ ਕਿਸੇ ਮੌਂਟੀ ਡੀਲਰ ਨਾਂ ਦੇ ਵਿਅਕਤੀ ਵੱਲੋਂ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਸੀ, ਜਿਸ ਨੂੰ ਸਿਆਸੀ ਸ਼ਹਿ ਵੀ ਪ੍ਰਾਪਤ ਸੀ, ਉਥੇ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਤੱਕ ਬਣਾ ਦਿੱਤੀਆਂ ਗਈਆਂ ਸਨ। ਉਥੇ ਡਿੱਚ ਮਸ਼ੀਨਾਂ ਨੇ ਇੰਟਰਲਾਕਿੰਗ ਟਾਈਲਾਂ ਨਾਲ ਬਣੀਆਂ ਸੜਕਾਂ ਨੂੰ ਨੁਕਸਾਨ ਪਹੁੰਚਾਇਆ। ਜ਼ਿਕਰਯੋਗ ਹੈ ਕਿ ਇਸੇ ਇਲਾਕੇ ਵਿਚ ਭੀਮਜੀ ਪੈਲੇਸ ਦੇ ਆਲੇ-ਦੁਆਲੇ ਤੋਂ ਲੈ ਕੇ ਪਰਾਗਪੁਰ ਤੱਕ ਡੇਢ ਦਰਜਨ ਦੇ ਲਗਭਗ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਅਤੇ ਦਸਮੇਸ਼ ਸਪੋਰਟਸ ਕਲੱਬ ਦੇ ਨੇੜੇ ਨਾਜਾਇਜ਼ ਦੁਕਾਨਾਂ ਬਣਾਏ ਜਾਣ ਬਾਰੇ ਵੀ ਨਿਗਮ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਪਰ ਉਨ੍ਹਾਂ ਕਾਲੋਨੀਆਂ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਨਸੀਹਤ, ਕਿਹਾ-ਪਹਿਲਾਂ ਦਿੱਲੀ ਦੀ ਕਰੋ ਚਿੰਤਾ
6 ਦੁਕਾਨਾਂ ਨੂੰ ਕੀਤਾ ਸੀਲ, 4 ਨਾਜਾਇਜ਼ ਸ਼ਟਰ ਤੋੜੇ
ਇਸੇ ਵਿਚਕਾਰ ਨਿਗਮ ਦੇ ਇਕ ਹੋਰ ਦਸਤੇ ਨੇ ਗੁਰੂ ਰਵਿਦਾਸ ਚੌਕ ਨੇੜੇ ਕਾਰਵਾਈ ਕਰ ਕੇ ਉਥੇ ਗੁਰੂ ਰਵਿਦਾਸ ਮਾਰਕੀਟ ਦੇ ਵਰਾਂਡੇ ਨੂੰ ਕਵਰ ਕਰ ਕੇ 4 ਦੁਕਾਨਾਂ ਬਣਾਏ ਜਾਣ ਦੇ ਯਤਨ ਨੂੰ ਅਸਫ਼ਲ ਕਰ ਦਿੱਤਾ। ਨਿਗਮ ਦੀ ਟੀਮ ਨੇ ਉਥੇ ਲੱਗ ਰਹੇ ਸ਼ਟਰ ਲੁਹਾ ਦਿੱਤੇ। ਇਸ ਤੋਂ ਇਲਾਵਾ ਲੰਮਾ ਪਿੰਡ ਰੋਡ ’ਤੇ ਇਕ ਫੈਕਟਰੀ ਦੀ ਜਗ੍ਹਾ ’ਤੇ ਨਾਜਾਇਜ਼ ਢੰਗ ਨਾਲ ਬਣੀਆਂ 6 ਦੁਕਾਨਾਂ ਨੂੰ ਸੀਲ ਕਰ ਦਿੱਤਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਉਥੇ 4 ਹੋਰ ਦੁਕਾਨਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੀ ਫਾਈਲ ਵੱਖ ਹੈ, ਉਸ ’ਤੇ ਵੀ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੈਪਟਨ ਨਾਲ ਮਿਲ ਕੇ ਤੀਜਾ ਫਰੰਟ ਬਣਾਉਣ ਲਈ ਤਿਆਰ ਨੇ ਸੁਖਦੇਵ ਸਿੰਘ ਢੀਂਡਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਮਦੋਟ ਥਾਣੇ ’ਚ ਗੋਲੀ ਲੱਗਣ ਨਾਲ ਏ.ਐੱਸ.ਆਈ. ਦੀ ਸ਼ੱਕੀ ਹਾਲਾਤ ’ਚ ਮੌਤ, ਕਤਲ ਦਾ ਖ਼ਦਸ਼ਾ
NEXT STORY