ਰੂਪਨਗਰ, (ਕੈਲਾਸ਼)- ਪਿਆਰਾ ਸਿੰਘ ਕਾਲੋਨੀ ਦੇ ਕਈ ਘਰਾਂ ’ਚ ਅੱਜ ਅਚਾਨਕ ਬਿਜਲੀ ਦੀ ਹਾਈ ਵੋਲਟੇਜ ਕਾਰਨ ਕਈ ਬਿਜਲੀ ਉਪਕਰਨ ਸਡ਼ ਜਾਣ ਕਰ ਕੇ ਕਾਲੋਨੀ ਨਿਵਾਸੀਆਂ ਨੇ ਰੋਸ ਜਤਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਅਚਾਨਕ ਬਿਜਲੀ ਦੀ ਹਾਈ ਵੋਲਟੇਜ ਕਾਰਨ ਉਨ੍ਹਾਂ ਦੇ ਘਰਾਂ ਦੇ ਬਿਜਲੀ ਉਪਕਰਨ ਸਡ਼ ਗਏ। ਮੁਹੱਲਾ ਨਿਵਾਸੀ ਅਤੇ ਵਾਰਡ ਦੀ ਕੌਂਸਲਰ ਦੇ ਪਤੀ ਗੁਰਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਲੱਗੀ ਪਾਣੀ ਦੀ ਮੋਟਰ, ਵੀ.ਸੀ.ਆਰ. ਅਤੇ ਫਰਿੱਜ ਆਦਿ ਸਡ਼ ਗਏ। ਇਸੇ ਤਰ੍ਹਾਂ ਪਲਵਿੰਦਰ ਸਿੰਘ ਦਾ ਪੱਖਾ ਅਤੇ ਟੀ.ਵੀ., ਗੁਰਮੁੱਖ ਸਿੰਘ ਦਾ ਡਿਜੀਟਲ ਵਾਲ ਕਲਾਕ , ਰਾਜਵਿੰਦਰ ਕੌਰ ਦਾ ਟੀ. ਵੀ. ਅਤੇ ਕੂਲਰ , ਜੋਗਿੰਦਰ ਸਿੰਘ ਚੇਅਰਮੈਨ ਦਾ ਫਰਿੱਜ , ਨਰੇਸ਼ ਬਤਰਾ ਦਾ ਟੀ.ਵੀ. ਅਤੇ ਫਰਿੱਜ ਤੇ ਗਿਆਨ ਚੰਦ ਦਾ ਫਰਿੱਜ ਸੜ ਗਿਆ। 
ਦਰੱਖਤ ਦਾ ਟਾਹਣਾ ਬਿਜਲੀ ਦੀਆਂ ਤਾਰਾਂ ’ਤੇ ਡਿੱਗਣ ਕਾਰਨ ਹੋਇਆ ਨੁਕਸਾਨ : ਸੂਤਰਾਂ ਅਨੁਸਾਰ ਅੱਜ ਇਕ ਵਿਅਕਤੀ ਵੱਲੋਂ ਆਪਣੀ ਜਗ੍ਹਾ ’ਚ ਸਥਿਤ ਇਕ ਪੁਰਾਣੇ ਦਰੱਖਤ ਨੂੰ ਵੱਢ ਰਿਹਾ ਸੀ। ਪਰ ਇਸ ਦੌਰਾਨ ਇਕ ਟਾਹਣਾ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਪਿਆ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਕੇ ਆਪਸ ’ਚ ਜੁਡ਼ ਗਈਆਂ।
ਸਾਡੇ ਵੱਲੋਂ ਰੋਕਿਆ ਗਿਆ ਸੀ ਉਕਤ ਵਿਅਕਤੀ ਨੂੰ : ਜੇ. ਈ. ਬਲਵੰਤ ਰਾਏ : ਇਸ ਸਬੰਧ ’ਚ ਜਦੋਂ ਵਿਭਾਗ ਦੇ ਜੇ.ਈ. ਬਲਵੰਤ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਪੁਰਾਣਾ ਦਰੱਖਤ ਵੱਢ ਰਿਹਾ ਸੀ। ਜਦੋਂ ਕਿ ਸਾਡੇ ਵੱਲੋਂ ਸਬੰਧਤ ਵਿਅਕਤੀ ਨੂੰ ਬਕਾਇਦਾ ਹਦਾਇਤ ਦਿੱਤੀ ਗਈ ਸੀ ਕਿ ਉਹ ਅਜਿਹਾ ਬਿਜਲੀ ਦੀ ਸਪਲਾਈ ਬੰਦ ਹੋ ਜਾਣ ਤੋਂ ਬਾਅਦ ਹੀ ਕਰ ਸਕਦਾ ਹੈ ਪਰ ਉਸ ਦੀ ਲਾਪ੍ਰਵਾਹੀ ਕਾਰਨ ਹਾਦਸਾ ਵਾਪਰ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਨੇ ਫੂਕਿਆ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਦਾ ਪੁਤਲਾ
NEXT STORY