ਚੰਡੀਗੜ੍ਹ, (ਅਸ਼ਵਨੀ)- ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦੋਸ਼ ’ਤੇ ਪੀ. ਜੀ. ਆਈ. ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪੀ. ਜੀ. ਆਈ. ਮੈਨੇਜਮੈਂਟ ਨੇ ਬਕਾਇਦਾ ਅੰਕੜੇ ਜਾਰੀ ਕਰ ਕੇ ਦੱਸਿਆ ਹੈ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ 1334 ਕੋਵਿਡ ਪੀੜਤ ਮਰੀਜ਼ ਪੀ. ਜੀ. ਆਈ. ਵਿਚ ਦਾਖਲ ਹੋਏ। ਇਹ ਪੀ. ਜੀ. ਆਈ. ਵਿਚ ਦਾਖਲ ਹੋਏ ਕੁਲ ਕੋਵਿਡ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਔਸਤ ਹੈ।
ਪੀ. ਜੀ. ਆਈ. ਦੇ ਇਹ ਅੰਕੜੇ ਉਸ ਦੋਸ਼ ਦੇ ਜਵਾਬ ਵਿਚ ਸਾਹਮਣੇ ਆਏ ਹਨ, ਜਿਸ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ਵਿਚ ਪੰਜਾਬ ਦੇ ਮਰੀਜ਼ਾਂ ਨੂੰ ਇਲਾਜ ਨਾ ਮਿਲਣ ਦਾ ਮਾਮਲਾ ਪ੍ਰਧਾਨ ਮੰਤਰੀ ਸਾਹਮਣੇ ਉਠਾਉਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਬੰਦ ਟੋਲ ਪਲਾਜ਼ੇ ਚਲਾਉਣ ਦੀ ਤਿਆਰੀ, ਕੰਪਨੀਆਂ ਨੇ ਮੰਗੀ ਪੁਲਸ ਸੁਰੱਖਿਆ
ਇਸ ਦੇ ਜਵਾਬ ਵਿਚ ਪੀ. ਜੀ. ਆਈ. ਮੈਨੇਜਮੈਂਟ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ ਹੈ। ਹੋਰ ਤਾਂ ਹੋਰ ਪੀ. ਜੀ. ਆਈ. ਨੇ ਇੱਥੋਂ ਤਕ ਕਿਹਾ ਕਿ ਪੀ. ਜੀ. ਆਈ. ਨੇ ਪੰਜਾਬ ਦੇ ਕਈ ਅਜਿਹੇ ਮਾਮਲੇ ਵੀ ਸੰਭਾਲੇ ਹਨ, ਜਿਨ੍ਹਾਂ ਵਿਚ ਪੰਜਾਬ ਦੇ ਹਸਪਤਾਲਾਂ ਨੇ ਇਲਾਜ ਵਿਚ ਲਾਪ੍ਰਵਾਹੀ ਵਰਤੀ। ਸਿਰਫ਼ ਇਕ ਏਂਪੇਡੇਸਾਈਟਿਸ ਦਾ ਕੇਸ ਵੀ ਪੀ.ਜੀ.ਆਈ. ਵਿਚ ਕੋਵਿਡ ਦੌਰਾਨ ਭੇਜਿਆ ਗਿਆ। ਇੱਥੋਂ ਤਕ ਕਿ ਕੋਵਿਡ ਦੇ ਅਜਿਹੇ ਕੇਸ ਆਏ ਹਨ, ਜਿਨ੍ਹਾਂ ਵਿਚ ਮਰੀਜ਼ ਦੀ ਗੰਭੀਰ ਹਾਲਤ ਗਲਤ ਇੰਟਿਊਬੇਸ਼ਨ (ਵੈਂਟੀਲੇਟਰ ਲਈ ਸਾਹ ਦੀ ਨਲੀ ਵਿਚ ਟਿਊਬ ਪਾਉਣ ਦਾ ਢੰਗ) ਨੂੰ ਗਲਤ ਤਰੀਕੇ ਨਾਲ ਪਾਉਣ ਕਾਰਨ ਹੋਈ ਸੀ।
ਪੀ. ਜੀ. ਆਈ. ਵਿਚ ਇਸ ਸਮੇਂ ਕੋਵਿਡ ਦੇ 50 ਫੀਸਦੀ ਮਰੀਜ਼ ਪੰਜਾਬ ਤੋਂ
ਪੀ. ਜੀ. ਆਈ. ਮੈਨੇਜਮੈਂਟ ਮੁਤਾਬਕ ਮੌਜੂਦਾ ਸਮੇਂ ਵਿਚ ਵੀ ਪੀ. ਜੀ. ਆਈ. ਵਿਚ ਜਿਨ੍ਹਾਂ ਕੋਵਿਡ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ, ਉਨ੍ਹਾਂ ਵਿਚ ਕਰੀਬ 50 ਫੀਸਦੀ ਪੰਜਾਬ ਦੇ ਹਨ। ਪੀ. ਜੀ. ਆਈ. ਦੇ ਐੱਨ. ਐੱਚ. ਈ. ਕੋਵਿਡ ਬਲਾਕ ਵਿਚ ਇਸ ਸਮੇਂ ਕਰੀਬ 166 ਮਰੀਜ਼ ਦਾਖਲ ਹਨ, ਜਿਨ੍ਹਾਂ ਵਿਚ 83 ਮਰੀਜ ਪੰਜਾਬ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਅਮਰਿੰਦਰ ਨੇ ਡਾਕਟਰਾਂ, ਨਰਸਾਂ ਤੇ ਹੋਰ ਫਰੰਟਲਾਈਨ ਵਰਕਰਾਂ ਦੀ ਥਾਪੜੀ ਪਿੱਠ
1 ਅਪ੍ਰੈਲ 2020 ਤੋਂ 7 ਅਪ੍ਰੈਲ 2021 ਤਕ ਪੀ. ਜੀ. ਆਈ. ਵਿਚ ਕੋਵਿਡ ਮਰੀਜ਼ਾਂ ਦਾ ਅੰਕੜਾ
ਪੰਜਾਬ - 1334
ਚੰਡੀਗੜ੍ਹ - 1092
ਹਰਿਆਣਾ - 562
ਹਿਮਾਚਲ - 324
ਹੋਰ ਰਾਜ - 226
ਕੁਲ ਮਰੀਜ਼ਾਂ ਵਿਚ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਮਰੀਜ਼
ਪੀ. ਜੀ. ਆਈ. ਪ੍ਰਬੰਧਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ 2020 ਦੌਰਾਨ ਪੰਜਾਬ ਦੇ ਸਭ ਤੋਂ ਜ਼ਿਆਦਾ 24,762 ਮਰੀਜ਼ ਪੀ. ਜੀ. ਆਈ. ਵਿਚ ਦਾਖਲ ਹੋਏ। ਇਹ ਅੰਕੜਾ ਪੀ. ਜੀ. ਆਈ. ਦੇ ਕੁਲ ਮਰੀਜ਼ਾਂ ਦਾ ਕਰੀਬ 39.9 ਫੀਸਦੀ ਹੈ। ਪੀ. ਜੀ. ਆਈ. ਪ੍ਰਬੰਧਨ ਮੁਤਾਬਕ ਪੀ. ਜੀ. ਆਈ. ਦਾ ਨੈਤਿਕ ਫਰਜ਼ ਮਰੀਜ਼ ਦਾ ਇਲਾਜ ਕਰਨਾ ਹੈ। ਇਸ ਲਈ ਕਿਸੇ ਸੂਬੇ ਦਾ ਨਿਵਾਸ ਪ੍ਰਮਾਣ ਪੱਤਰ ਨਹੀਂ ਵੇਖਿਆ ਜਾਂਦਾ। ਅਜਿਹੇ ਵਿਚ ਇਸ ਤਰ੍ਹਾਂ ਦੇ ਦੋਸ਼ ਲਾਉਣਾ ਗੈਰ-ਜ਼ਰੂਰੀ ਹੈ ਕਿ ਪੀ. ਜੀ. ਆਈ. ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਕੰਨੀ ਕਤਰਾਅ ਰਿਹਾ ਹੈ।
ਪੰਜਾਬ ’ਚ ਬੰਦ ਟੋਲ ਪਲਾਜ਼ੇ ਚਲਾਉਣ ਦੀ ਤਿਆਰੀ, ਕੰਪਨੀਆਂ ਨੇ ਮੰਗੀ ਪੁਲਸ ਸੁਰੱਖਿਆ
NEXT STORY