ਮਲੋਟ (ਜੁਨੇਜਾ) - ਪਿੰਡ ਆਲਮਵਾਲਾ ਦੇ ਜਲ ਘਰ ਤੋਂ ਪਿੰਡ ਅਤੇ ਢਾਣੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਪਾਉਣ ਦੇ ਕੰਮ 'ਚ ਕਥਿਤ ਬੇਨਿਯਮੀਆਂ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਦਿੱਲੀ-ਫਾਜ਼ਿਲਕਾ ਜਰਨੈਲੀ ਸੜਕ ਧੱਸ ਗਈ ਹੈ। ਇਸ ਸਾਰੇ ਮਾਮਲੇ ਵਿਚ ਜਿਥੇ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਦੀਆਂ ਕਥਿਤ ਬੇਨਿਯਮੀਆਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ, ਉਥੇ ਪਾਣੀ ਕਰ ਕੇ ਨੁਕਸਾਨੀ ਸੜਕ ਦੇ ਨਿਰਮਾਣ 'ਚ ਘਪਲੇ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿੰਡ ਆਲਮਵਾਲਾ ਵਿਖੇ ਵਾਟਰ ਸਪਲਾਈ ਦੀਆਂ ਪਾਈਪਾਂ ਦੇ ਲੀਕ ਹੋਣ ਕਾਰਨ ਕੌਮੀ ਸ਼ਾਹ ਮਾਰਗ ਦਾ ਇਕ ਬਹੁਤ ਵੱਡਾ ਹਿੱਸਾ ਧੱਸ ਗਿਆ ਅਤੇ ਸੜਕ 'ਤੇ ਦਰਾੜਾਂ ਆ ਗਈਆਂ। ਪਤਾ ਲੱਗਾ ਹੈ ਕਿ ਜਲ ਸਪਲਾਈ ਠੇਕੇਦਾਰ ਵੱਲੋਂ ਪਾਈਪਾਂ ਦਾ ਜਾਲ ਵਿਛਾਉਣ ਮੌਕੇ ਨਿਯਮਾਂ ਨੂੰ ਕਥਿਤ ਛਿੱਕੇ 'ਤੇ ਟੰਗ ਕੇ ਕੌਮੀ ਸੜਕ ਦੇ ਨਾਲ-ਨਾਲ ਤਿੰਨ ਫੁੱਟ ਡੂੰਘੀਆਂ ਪਾਈਪਾਂ ਨੱਪ ਦਿੱਤੀਆਂ ਗਈਆਂ ਸਨ। ਇਹ ਪਾਈਪਾਂ ਹੈਵੀ ਵ੍ਹੀਕਲਾਂ ਦੇ ਲੰਘਣ ਕਾਰਨ ਨੁਕਸਾਨੀਆਂ ਗਈਆਂ ਤੇ ਪਿਛਲੇ ਦੋ ਦਿਨਾਂ ਤੋਂ ਲੀਕ ਕਰ ਰਹੀਆਂ ਸਨ। ਪਿੰਡ ਵਾਸੀਆਂ ਵੱਲੋਂ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਟੁੱਟੀ ਹੋਈ ਪਾਈਪ ਲਾਈਨ ਨੂੰ ਰਿਪੇਅਰ ਕਰਨ ਲਈ ਜਲ ਵਿਭਾਗ ਨਾਲ ਸਬੰਧਿਤ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ ਅਤੇ ਪਾਣੀ ਦੀ ਲਗਾਤਾਰ ਲੀਕੇਜ ਕਾਰਨ ਕਰੋੜਾਂ ਦੀ ਲਾਗਤ ਨਾਲ ਬਣੀ ਸੜਕ 'ਤੇ ਪਾੜ ਪੈ ਗਿਆ।
ਨੁਕਸਾਨੀ ਸੜਕ ਦੀ ਜਲਦ ਰਿਪੇਅਰ ਕਰਵਾਈ ਜਾਵੇਗੀ : ਬਲਜੀਤ ਸਿੰਘ
ਉਧਰ ਜਲ ਸਪਲਾਈ ਵਿਭਾਗ ਦੇ ਜੂਨੀਅਰ ਇੰਜੀਨੀਅਰ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਬੰਦਿਆਂ ਵੱਲੋਂ ਕੰਮ ਕਰਦਿਆਂ ਪਾਣੀ ਸਪਲਾਈ ਵਾਲੀ ਪੱਥਰ ਦੀ ਪਾਈਪ ਲਾਈਨ ਤੋੜ ਦਿੱਤੀ ਗਈ ਸੀ, ਜਿਸ ਕਾਰਨ ਪਾਣੀ ਦੀ ਲੀਕੇਜ ਤੇ ਸੜਕ ਦਾ ਨੁਕਸਾਨ ਹੋਇਆ, ਜਿਸ ਨੂੰ ਜਲਦ ਹੀ ਰਿਪੇਅਰ ਕਰ ਦਿੱਤਾ ਜਾਵੇਗਾ। ਪਾਈਪਾਂ ਪਾਉਣ 'ਚ ਬੇਨਿਯਮੀਆਂ ਸਬੰਧੀ ਐੱਸ. ਡੀ. ਓ. ਤਰਸੇਮ ਕੁਮਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।
ਕਿਸਾਨਾਂ ਨੇ 1 ਲੱਖ 35 ਹਜ਼ਾਰ ਹੈਕਟੇਅਰ 'ਚ ਲਾਇਆ ਝੋਨਾਕਿਸਾਨਾਂ ਨੇ 1 ਲੱਖ 35 ਹਜ਼ਾਰ ਹੈਕਟੇਅਰ 'ਚ ਲਾਇਆ ਝੋਨਾ
NEXT STORY