ਜਲੰਧਰ (ਪੁਨੀਤ)– ਕੋਰੋਨਾ ਕਾਰਨ ਹਿਮਾਚਲ ਜਾਣ ਵਾਲੇ ਲੋਕਾਂ ਦੀ ਟੈਸਟ ਰਿਪੋਰਟ ਦੀ ਲੰਮੇ ਅਰਸੇ ਤੋਂ ਚੈਕਿੰਗ ਹੋ ਰਹੀ ਸੀ ਪਰ ਸਰਕਾਰ ਵੱਲੋਂ ਬੀਤੇ ਸਮੇਂ ਇਸ ਚੈਕਿੰਗ ਨੂੰ ਰੋਕ ਕੇ ਬਾਰਡਰ ਖੋਲ੍ਹ ਦਿੱਤੇ ਗਏ ਸਨ, ਜਿਸ ਤੋਂ ਬਾਅਦ ਬਾਹਰੀ ਸੂਬਿਆਂ ਦੀਆਂ ਗੱਡੀਆਂ ਬੇਰੋਕ-ਟੋਕ ਹਿਮਾਚਲ ਵਿਚ ਦਾਖ਼ਲ ਹੋ ਰਹੀਆਂ ਸਨ ਪਰ ਹਿਮਾਚਲ ਵਿਚ ਕੋਰੋਨਾ ਦੋਬਾਰਾ ਆਪਣੇ ਪੈਰ ਪਸਾਰਨ ਲੱਗਾ ਹੈ। ਮੰਗਲਵਾਰ ਨੂੰ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਸਰਕਾਰ ਨੇ ਹਿਮਾਚਲ ਦੇ ਬਾਰਡਰ ਫਿਰ ਤੋਂ ਸੀਲ ਕਰ ਦਿੱਤੇ ਹਨ। ਨਵੇਂ ਹੁਕਮਾਂ ਮੁਤਾਬਕ ਬਾਰਡਰ ਤੋਂ ਦਾਖ਼ਲ ਹੋਣ ਵਾਲਿਆਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਡਬਲ ਡੋਜ਼ ਦਾ ਸਰਟੀਫਿਕੇਟ ਅਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਜ਼ਰੂਰੀ ਹੋਵੇਗੀ। ਇਸ ਲਈ ਹਿਮਾਚਲ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਬਿਨਾਂ ਕੋਰੋਨਾ ਰਿਪੋਰਟ ਦੇ ਜਾਣ ਵਾਲੇ ਲੋਕਾਂ ਨੂੰ ਹਿਮਾਚਲ ਦੇ ਬਾਰਡਰ ’ਤੇ ਸਖ਼ਤ ਪਾਬੰਦੀ ਹੋਣ ਕਾਰਨ ਐਂਟਰੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਰਡਰ ਪੁਲਸ ਅਤੇ ਵੱਖ-ਵੱਖ ਮਹਿਕਮਿਆਂ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ, ਜੋ ਉਕਤ ਰਿਪੋਰਟ ਦੀ ਜਾਂਚ ਕਰਨ ਉਪਰੰਤ ਹੀ ਗੱਡੀਆਂ ਨੂੰ ਅੱਗੇ ਜਾਣ ਦੇਣਗੇ। ਅੱਜ ਊਨਾ ਬਾਰਡਰ ’ਤੇ ਪੁਲਸ ਦਾ ਸਖ਼ਤ ਪਹਿਰਾ ਰਿਹਾ ਅਤੇ ਬਿਨਾਂ ਰਿਪੋਰਟ ਦੇ ਜਾਣ ਵਾਲੀਆਂ ਗੱਡੀਆਂ ਨੂੰ ਪੁਲਸ ਵੱਲੋਂ ਵਾਪਸ ਭੇਜ ਦਿੱਤਾ ਗਿਆ। ਉਥੇ ਹੀ ਬੱਸ ਚਾਲਕਾਂ ਵੱਲੋਂ ਸਵਾਰੀਆਂ ਨੂੰ ਅੱਧਵਾਟੇ ਹੀ ਬਾਰਡਰ ’ਤੇ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੀਆਂ ਬੱਸਾਂ ਰਾਹੀਂ ਵਾਪਸ ਜਲੰਧਰ ਆਉਣਾ ਪਿਆ।
ਬੱਸ ਚਾਲਕਾਂ ਨੂੰ ਹੋਈ ਅਸੁਵਿਧਾ ਬਾਰੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਾਰਡਰ ਸੀਲ ਕਰ ਕੇ ਦੁਬਾਰਾ ਚੈਕਿੰਗ ਸ਼ੁਰੂ ਹੋਈ ਹੈ ਪਰ ਇਸ ਤਰ੍ਹਾਂ ਦੀ ਚੈਕਿੰਗ ਕਰਨ ਬਾਰੇ ਜਾਂ ਟੈਸਟ ਰਿਪੋਰਟ ਜ਼ਰੂਰੀ ਕੀਤੇ ਜਾਣ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਸੀ। ਉਥੇ ਹੀ ਜਲੰਧਰ ਤੋਂ ਹਿਮਾਚਲ ਲਈ ਬੱਸ ਲੈ ਕੇ ਗਏ ਚਾਲਕ ਦਲਾਂ ਨੇ ਦੱਸਿਆ ਕਿ ਬਾਰਡਰ ’ਤੇ ਜੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਉਨ੍ਹਾਂ ਕੋਲ ਕੋਰੋਨਾ ਦੀ ਜਾਂਚ ਕਰਨ ਲਈ ਕੋਈ ਉਪਕਰਨ ਮੁਹੱਈਆ ਨਹੀਂ ਹਨ ਜੋ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣਿਆ। ਹਿਮਾਚਲ ਤੋਂ ਬੱਸਾਂ ਲੈ ਕੇ ਆ ਰਹੇ ਚਾਲਕਾਂ ਨੇ ਦੱਸਿਆ ਕਿ ਜਾਂਦੇ ਸਮੇਂ ਉਨ੍ਹਾਂ ਦੀ ਚੈਕਿੰਗ ਹੋਈ ਸੀ ਪਰ ਵਾਪਸੀ ਵਿਚ ਜਦੋਂ ਉਹ ਪੰਜਾਬ ਦੀ ਹੱਦ ’ਤੇ ਪਹੁੰਚੇ ਤਾਂ ਕੋਈ ਚੈਕਿੰਗ ਨਹੀਂ ਹੋਈ।
ਇਹ ਵੀ ਪੜ੍ਹੋ : ਸਿੱਧੂ ਖ਼ਿਲਾਫ਼ ਕਾਂਗਰਸ 'ਚ ਉੱਠਣ ਲੱਗੀ ਬਗਾਵਤ, ਕੌਮੀ ਬੁਲਾਰੇ ਉਦਿਤ ਰਾਜ ਨੇ ਚੁੱਕੇ ਸਵਾਲ
ਹਿਮਾਚਲ ਦੀਆਂ ਬੱਸਾਂ ਨੇ ਬਿਨਾਂ ਰਿਪੋਰਟ ਵਾਲੇ ਯਾਤਰੀਆਂ ਨੂੰ ਬਿਠਾਉਣ ਤੋਂ ਕੀਤਾ ਇਨਕਾਰ
ਕੋਰੋਨਾ ਨੂੰ ਲੈ ਕੇ ਹਿਮਾਚਲ ਦੀ ਪੁਲਸ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਜਿੱਥੇ ਇਕ ਪਾਸੇ ਯਾਤਰੀਆਂ ਨੂੰ ਬਾਰਡਰ ’ਤੇ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਥੇ ਹੀ ਬੱਸ ਅੱਡੇ ਵਿਚ ਵੀ ਉਨ੍ਹਾਂ ਨੂੰ ਹਿਮਾਚਲ ਲਈ ਰਵਾਨਾ ਹੋਣ ਵਿਚ ਮੁਸ਼ਕਲਾਂ ਉਠਾਉਣੀਆਂ ਪੈ ਰਹੀਆਂ ਹਨ। ਹਿਮਾਚਲ ਦੀਆਂ ਬੱਸਾਂ ਬਿਨਾਂ ਰਿਪੋਰਟ ਵਾਲੇ ਯਾਤਰੀਆਂ ਨੂੰ ਬਿਠਾਉਣ ਤੋਂ ਇਨਕਾਰ ਕਰ ਰਹੀਆਂ ਹਨ। ਇਕ ਯਾਤਰੀ ਨੇ ਦੱਸਿਆ ਕਿ ਟਿਕਟ ਦੇਣ ਤੋਂ ਪਹਿਲਾਂ ਹਿਮਾਚਲ ਦੀ ਬੱਸ ਦੇ ਕੰਡਕਟਰ ਨੇ ਰਿਪੋਰਟ ਦੀ ਮੰਗ ਕੀਤੀ।
ਆਈ. ਐੱਸ. ਬੀ. ਟੀ. ਦਿੱਲੀ ’ਚ ਹਿਮਾਚਲ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ
ਉਥੇ ਹੀ ਆਈ. ਐੱਸ. ਬੀ. ਟੀ. ਦਿੱਲੀ ਵਿਚ ਵੀ ਹਿਮਾਚਲ ਬਾਰਡਰ ’ਤੇ ਚੈਕਿੰਗ ਦੀਆਂ ਖਬਰਾਂ ਪਹੁੰਚ ਚੁੱਕੀਆਂ ਹਨ, ਜਿਸ ਕਾਰਨ ਦਿੱਲੀ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ। ਦਿੱਲੀ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਕੋਰੋਨਾ ਰਿਪੋਰਟ ਨਾਲ ਰੱਖਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਕੋਲ ਕਾਂਗਰਸ ਦੇ 28 ਵਿਧਾਇਕਾਂ ਦੀ ਹਮਾਇਤ, ਸਿਆਸੀ ਗਲਿਆਰਿਆਂ ’ਚ ਚਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਨੇ ਨਾਕਮੀਆਂ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਡਰਾਮਾ ਕੀਤਾ : ਰਾਣਾ ਲੋਪੋਕੇ
NEXT STORY