ਜਲੰਧਰ (ਵਿਸ਼ੇਸ਼)– ਪੰਜਾਬ ਕਾਂਗਰਸ ਵਿਚ ਆਏ ਭੂਚਾਲ ਪਿੱਛੋਂ ਹੁਣ ਕਾਂਗਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਮੰਗਲਵਾਰ ਬਾਅਦ ਦੁਪਹਿਰ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਚਰਚਾ ਨੇ ਪੰਜਾਬ ਦੀ ਪੂਰੀ ਸਿਆਸਤ ਵਿਚ ਘਮਾਸਾਨ ਮਚਾ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਤੋਂ ਲੈ ਕੇ ਨੈਸ਼ਨਲ ਮੀਡੀਆ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਯਾਤਰਾ ਚਰਚਾ ਵਿਚ ਰਹੀ। ਕੈਪਟਨ ਦਿੱਲੀ ਕਿਉਂ ਜਾ ਰਹੇ ਹਨ, ਉਨ੍ਹਾਂ ਦੀ ਅਮਿਤ ਸ਼ਾਹ ਜਾਂ ਭਾਜਪਾ ਦੇ ਕਿਸ ਨੇਤਾ ਨਾਲ ਬੈਠਕ ਹੋ ਰਹੀ ਹੈ, ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਰੁਝਾਨ ਸਾਰਾ ਦਿਨ ਆਉਂਦੇ ਰਹੇ। ਇਸ ਦੌਰਾਨ ਇਕ ਹੋਰ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਇਸ ਵਿਚ ਕਿਹਾ ਜਾਣ ਲੱਗਾ ਹੈ ਕਿ ਕੈਪਟਨ ਕੋਲ ਪੰਜਾਬ ਦੇ ਕੁਝ ਵਿਧਾਇਕਾਂ ਦੀ ਹਮਾਇਤ ਵਾਲੀ ਚਿੱਠੀ ਪਹੁੰਚ ਗਈ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਯਾਤਰਾ ਕਾਫ਼ੀ ਅਰਥ ਰੱਖਦੀ ਹੈ।
ਇਹ ਵੀ ਪੜ੍ਹੋ : ਕੀ ਨਵਜੋਤ ਸਿੰਘ ਸਿੱਧੂ ਦੇ ਇਕ ਸ਼ਾਟ ਨਾਲ ਸਮਾਰਟ ਮੂਵ ’ਤੇ ਫਿਰ ਗਿਆ ਪਾਣੀ?
ਭਾਵੇਂ ਕੈਪਟਨ ਕਹਿ ਰਹੇ ਹਨ ਕਿ ਉਹ ਦਿੱਲੀ ਵਿਚ ਆਪਣਾ ਨਿਵਾਸ ਖਾਲੀ ਕਰਨ ਆਏ ਹਨ ਪਰ ਇਹ ਚਰਚਾ ਸਿਆਸੀ ਗਲਿਆਰਿਆਂ ਵਿਚ ਘੁੰਮ ਰਹੀ ਹੈ ਕਿ ਕੈਪਟਨ ਕੋਲ ਹੁਣ ਪੰਜਾਬ ਦੇ 28 ਵਿਧਾਇਕਾਂ ਦੀ ਚਿੱਠੀ ਹੈ। ਇਸ ਵਿਚ ਉਨ੍ਹਾਂ ਕਿਸੇ ਵੱਡੀ ਤਬਦੀਲੀ ਦੌਰਾਨ ਹਮਾਇਤ ਦੀ ਗੱਲ ਕਹੀ ਹੈ। ਇਸ ਤਬਦੀਲੀ ਦੀ ਅਜੇ ਸੰਭਾਵਨਾ ਹੀ ਪ੍ਰਗਟਾਈ ਜਾ ਰਹੀ ਸੀ ਕਿ ਸਿੱਧੂ ਦੇ ਅਸਤੀਫ਼ੇ ਕਾਰਨ ਵੱਡਾ ਸਿਆਸੀ ਧਮਾਕਾ ਹੋ ਗਿਆ।
ਕੈਪਟਨ ਦੇ ਕੈਂਪ ਵਿਚ ਪਹਿਲਾਂ ਤੋਂ ਹੀ 13 ਅਜਿਹੇ ਵਿਧਾਇਕ ਸਨ, ਜੋ ਉਨ੍ਹਾਂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਵਿਚ ਥਾਂ ਮਿਲ ਚੁੱਕੀ ਹੈ। ਕੁਝ ਅਜਿਹੇ ਨੇਤਾ ਹਨ, ਜੋ ਉਂਝ ਤਾਂ ਦੋਵਾਂ ਕੈਂਪਾਂ ਨਾਲੋਂ ਬਰਾਬਰ ਦੀ ਦੂਰੀ ਰੱਖਦੇ ਹਨ ਪਰ ਕਿਸੇ ਇਕ ਕੈਂਪ ਦੇ ਭਾਰੀ ਹੋ ਜਾਣ ’ਤੇ ਉਹ ਕੈਂਪ ਬਦਲ ਵੀ ਸਕਦੇ ਹਨ। ਅਜਿਹੇ ਕੁਝ ਲੋਕਾਂ ਦੀ ਹਮਾਇਤ ਵਾਲੀ ਚਿੱਠੀ ਕੈਪਟਨ ਕੋਲ ਪਹੁੰਚੀ ਹੈ।
ਇਹ ਵੀ ਪੜ੍ਹੋ : ਜਲੰਧਰ: ਕੌਂਸਲਰ ਪਤੀ ਅਨੂਪ ਪਾਠਕ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੀ ਨਵਜੋਤ ਸਿੰਘ ਸਿੱਧੂ ਦੇ ਇਕ ਸ਼ਾਟ ਨਾਲ ਸਮਾਰਟ ਮੂਵ ’ਤੇ ਫਿਰ ਗਿਆ ਪਾਣੀ?
NEXT STORY