ਬਠਿੰਡਾ (ਅਮਿਤ ਸ਼ਰਮਾ) : ਸਾਢੇ ਤਿੰਨ ਸਾਲ ਪਹਿਲਾਂ ਆਸਟ੍ਰੇਲੀਆ ਦੇ ਮੇਲਬਰਨ ਤੋਂ ਵਰਲਡ ਟੂਰ ਲਈ ਸਾਈਕਲ 'ਤੇ ਨਿਕਲੇ ਹਿਮੇਸ਼ ਐਲੇਗਜੈਂਡਰ ਬਠਿੰਡਾ ਪੁੱਜੇ, ਜਿਥੇ ਜ਼ਿਲੇ ਦੇ ਸਾਈਕਲਿਸਟ ਐਸੋਸੀਏਸ਼ਨ ਨੇ ਹਿਮੇਸ਼ ਨੂੰ ਪੂਰੇ ਸ਼ਹਿਰ ਦੀ ਸੈਰ ਕਰਵਾਈ। ਐਲਗਜੈਂਡਰ ਨੇ ਦੱਸਿਆ ਕਿ ਉਸ ਨੇ ਫਰਵਰੀ 2015 'ਚ ਜਾਪਾਨ ਤੋਂ ਇਹ ਯਾਤਰਾ ਸ਼ੁਰੂ ਕੀਤੀ ਸੀ ਤੇ ਹੁਣ ਉਹ ਪੰਜਾਬ ਆਇਆ ਹੈ, ਜਿਥੇ ਆ ਕੇ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ।
ਇਸ ਤੋਂ ਇਲਾਵਾ ਐਲੇਗਜੈਂਡਰ ਨੇ ਦੱਸਿਆ ਕਿ ਬਠਿੰਡਾ ਤੋਂ ਬਾਅਦ ਉਹ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਗੁਰੂ ਨਗਰੀ ਪੁੱਜੇਗਾ। ਉਸ ਨੇ ਦੱਸਿਆ ਕਿ ਸਾਈਕਲ 'ਤੇ ਪੂਰੇ ਵਰਲਡ ਦੀ ਯਾਤਰਾ ਕਰਨ ਦਾ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਸਾਈਕਲਿਸਟ ਐਸੋਸੀਏਸ਼ਨ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਲੇਗਜੈਂਡਰ ਨੂੰ ਪੂਰਾ ਸ਼ਹਿਰ ਘੁੰਮਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਲੇਗਜੈਂਡਰ ਜਿਥੇ ਵੀ ਜਾਣਗੇ ਸਾਈਕਲ ਐਸੋਸੀਏਸ਼ਨ ਦੇ ਮੈਂਬਰ ਇਨ੍ਹਾਂ ਦੀ ਪੂਰੀ ਮਦਦ ਕਰਨਗੇ।
ਦੱਸ ਦਈਏ ਕਿ ਹਿਮੇਸ਼ ਐਲੇਗਜੈਂਡਰ ਹੁਣ ਤੱਕ 40 ਦੇਸ਼ ਘੁੰਮ ਚੁੱਕਿਆ ਹੈ ਤੇ 12 ਅਗਸਤ ਨੂੰ ਉਹ ਭਾਰਤ ਪੁੱਜਿਆ।
ਹੌਸਲੇ ਦੀ ਮਿਸਾਲ ਬਣਿਆ ਹੁਸ਼ਿਆਰਪੁਰ ਦਾ ਮਿਥੁਨ ਮਸੀਹ, ਕੌਮਾਂਤਰੀ ਖੇਡਾਂ 'ਚ ਲਵੇਗਾ ਹਿੱਸਾ (ਵੀਡੀਓ)
NEXT STORY