ਹੁਸ਼ਿਆਰਪੁਰ— ਬੇਹਿੰਮਤੇ ਨੇ ਜਿਹੜੇ ਛਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨ੍ਹਾ ਪੱਥਰਾਂ ਦਾ। ਇਨ੍ਹਾਂ ਸੂਤਰਾਂ ਨੂੰ ਹਕੀਕਤ 'ਚ ਬਦਲ ਰਿਹਾ ਹੈ, ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਮਿਥੁਨ ਮਸੀਹ। ਮਿਥੁਨ ਦੀ ਇਕ ਬਾਂਹ ਨਹੀਂ ਹੈ ਪਰ ਉਸ ਨੇ ਆਪਣੀ ਇਸ ਕਮੀ ਨੂੰ ਆਪਣੀ ਕਮਜ਼ੋਰੀ ਨਹੀਂ ਸਗੋਂ ਤਾਕਤ ਬਣਾ ਲਿਆ, ਜਿਸ ਕਾਰਨ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੀਆਂ ਪੈਰਾ ਓਲੰਪਿਕ ਖੇਡਾਂ ਲਈ ਇੰਡੋਨੇਸ਼ੀਆ ਜਾਣ ਦਾ ਮੌਕਾ ਮਿਲਿਆ ਹੈ। ਮਿਥੁਨ ਅਤੇ ਉਸ ਦੇ ਪਰਿਵਾਰ ਨੇ ਇਸ ਕਾਮਯਾਬੀ ਦਾ ਸਿਹਰਾ ਉਸ ਦੇ ਕੋਚ ਦੀਪਕ ਕੁਮਾਰ ਦੇ ਸਿਰ ਬੰਨ੍ਹਿਆ ਹੈ। ਮਿਥੁਨ ਦੇ ਪਿਤਾ ਬਲਬੀਰ ਸਿੰਘ ਨੇ ਜਿੱਥੇ ਪੁੱਤਰ ਦੀ ਅੰਤਰਾਰਸ਼ਟਰੀ ਖੇਡਾਂ 'ਚ ਚੋਣ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ ਉਥੇ ਹੀ ਰਾਜ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਵਿਤੀ ਸਹਾਇਤਾ ਨਾ ਕਰਨ 'ਤੇ ਰੋਸ ਵੀ ਜ਼ਾਹਰ ਕੀਤਾ।
ਮਿਥੁਨ ਦੇ ਕੋਚ ਦੀਪਕ ਕੁਮਾਰ ਨੇ ਦੱਸਿਆ ਕਿ ਮਿਥੁਨ ਇਕ ਮਹਿਨਤੀ ਲੜਕਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਅੰਤਰਰਾਸ਼ਟਰੀ ਖੇਡਾਂ 'ਚ ਭਾਰਤ ਲਈ ਮੈਡਲ ਜ਼ਰੂਰ ਜਿੱਤੇਗਾ। ਤੁਹਾਨੂੰ ਦੱਸ ਦੇਈਏ ਕਿ ਮਿਥੁਨ ਰਾਸ਼ਟਰੀ ਪੱਧਰ 'ਤੇ ਜੈਪੁਰ, ਬੈਂਗਲੁਰੂ ਅਤੇ ਦੁਬਈ 'ਚ ਹੋਈਆਂ ਓਲੰਪਿਕ ਖੇਡਾਂ 'ਚ ਮੈਡਲ ਜਿੱਤ ਚੁੱਕਾ ਹੈ।
ਘਰ 'ਚ ਜਬਰੀ ਦਾਖਲ ਹੋ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਵਾਲਾ ਦੋਸ਼ੀ ਕਾਬੂ
NEXT STORY