ਅੰਮ੍ਰਿਤਸਰ (ਕੱਕੜ) : ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਾਏ ਜਾਣ ਦੀਆਂ ਕਾਰਵਾਈਆਂ ਲਗਾਤਾਰ ਜ਼ੋਰ ਫੜਦੀਆਂ ਜਾ ਰਹੀਆਂ ਹਨ, ਇਸੇ ਅਧੀਵ ਸੂਬਾ ਸਿੰਧ ਦੀਆਂ 2 ਹਿੰਦੂ ਮੁਟਿਆਰਾਂ ਸਰਸਵਤੀ ਕੁਮਾਰੀ ਅਤੇ ਪੂਜਾ ਕੁਮਾਰੀ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਰਸਵਤੀ ਜੋ ਕਿ 2 ਬੱਚੀਆਂ ਦੀ ਮਾਂ ਹੈ, ਨੂੰ ਅਗਵਾ ਕਰਨ ਉਪਰੰਤ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਤੋਂ ਬਾਅਦ ਜ਼ਿਲਾ ਗੋਟਕੀ ਦੀ ਬਰਾਚੁੰਡੀ ਸ਼ਰੀਫ਼ ਦਰਗਾਹ ਦੇ ਪੀਰ ਅਬਦਲ ਹੱਕ ਉਰਫ਼ ਮੀਆਂ ਮਿੱਠੂ ਪਾਸੋਂ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਉਧਰ, ਪੂਜਾ ਕੁਮਾਰੀ ਪੁੱਤਰੀ ਦੀਵਾਨ ਦਾਸ ਦਾ ਇਰਫਾਨ ਅਲੀ ਮੈਨਨ ਨਾਮੀ ਨੌਜਵਾਨ ਦੁਆਰਾ ਬਰਾਚੁੰਡੀ ਸ਼ਰੀਫ਼ ਦਰਗਾਹ ਤੋਂ ਹੀ ਧਰਮ ਪਰਿਵਰਤਨ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਉਕਤ ਤੋਂ ਇਲਾਵਾ ਪਿਛਲੇ ਸਿਰਫ਼ ਇਕ ਮਹੀਨੇ 'ਚ ਸੂਬਾ ਸਿੰਧ ਦੇ ਵੱਖ-ਵੱਖ ਸ਼ਹਿਰਾਂ 'ਚ ਕੋਮਲ ਕੁਮਾਰੀ ਤੇ ਅਨੀਤਾ ਕੋਹਲੀ (ਟੰਡੋ ਅੱਲ੍ਹਾ ਯਾਰ), ਲਛਮੀ, ਸਮੀਨਾ ਓਦ ਤੇ ਸੋਨੀਆ (ਕਰਾਚੀ), ਸੋਨੀਆ ਭੀਲ (ਹੈਦਰਾਬਾਦ), ਪਰਮਿਲਾ ਮਹੇਸ਼ਵਰੀ ਤੇ ਨਿਸ਼ਾ ਓਦ (ਟੰਡੋ ਮੁਹੰਮਦ ਖ਼ਾਨ), ਮਾਲਾ ਮੇਘਵਾਰ (ਜ਼ਾਮਖ਼ਾਨ ਪਿਤਾਫ਼ੀ), ਗਨੀ ਕੋਹਲੀ (ਬਦੀਨ), ਲਛਮੀ ਤੇ ਗਵਾਰੀ (ਤਾਰਾਈ ਬਦੀਨ), ਚੰਪਾ ਕੁਮਾਰੀ (ਬੁੱਧੂ ਕਾਮਬਰਾਨੀ), ਰੀਨਾ ਤੇ ਰਵੀਨਾ (ਗੋਟਕੀ), ਸੋਨੀਆ ਕੁਮਾਰੀ (ਮੀਰਪੁਰ ਖ਼ਾਸ), ਲਛਮੀ ਕੁਮਾਰੀ, ਬਸ਼ੀਰਨ ਕੁਮਾਰ ਤੇ ਕਲੀਮ ਕੁਮਾਰੀ (ਸਾਲ੍ਹੇਪਤ), ਮਮਤਾ ਭੀਲ (ਸ਼ਾਹਦਾਕੋਟ), ਆਰਤੀ ਕੁਮਾਰੀ (ਸੈਦਪੁਰ), ਕ੍ਰਿਸ਼ਨਾ (ਗੜੂ), ਜੀਜਨ (ਸੱਜਣਪੁਰ), ਸਲਮਾ (ਖਿੰਝੂ), ਜ਼ਰੀਨਾ ਓਦ (ਸਰਦਾਰ ਗੜ੍ਹ), ਪ੍ਰਿਯਾ ਕੁਮਾਰੀ (ਚਦਕੁ), ਨੈਨਾ (ਲਿਆਕਤਪੁਰ) ਆਦਿ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ।
ਕਰਤਾਰਪੁਰ ਕੋਰੀਡੋਰ ਦੇ ਕੰਮ 'ਚ ਪਿਆ ਨਵਾ ਅੜਿਕਾ
NEXT STORY