ਕਲਾਨੌਰ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਬਣਾਏ ਜਾ ਰਹੇ ਕੋਰੀਡੋਰ ਨਿਰਮਾਣ 'ਚ ਕੁਝ ਇਤਿਹਾਸਕ ਤੇ ਪੁਸ਼ਤੈਨੀ ਮਜਾਰ ਰਾਸਤੇ 'ਚ ਆ ਰਹੇ ਹਨ, ਜਿਸ ਕਾਰਨ ਨਿਰਮਾਣ ਕਾਰਜ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਮਜਾਰਾਂ ਦੇ ਕਾਰਨ ਡੇਰਾ ਬਾਬਾ ਨਾਨਕ ਦੇ ਨੇੜੇ 200 ਮੀਟਰ ਜਗ੍ਹਾ 'ਤੇ ਕੰਮ ਵੀ ਰੋਕ ਦਿੱਤਾ ਗਿਆ ਹੈ। ਹਾਈਵੇ ਆਥਰਿਟੀ ਵਿਰੋਧ ਕਾਰਨ ਉਸ ਜਗ੍ਹਾਂ ਨੂੰ ਛੱਡ ਬਾਕੀ ਰਾਸਤਾ ਬਣਾਉਣ ਲਈ ਮਜ਼ਬੂਰ ਹੈ। ਦਰਅਸਲ, ਕੋਰੀਡੋਰ ਨੂੰ ਜਾਣ ਵਾਲੇ ਰਾਸਤੇ 'ਚ ਕਰੀਬ 12 ਮਜਾਰ ਹਨ। ਇਨ੍ਹਾਂ ਮਜਾਰਾਂ 'ਚ ਇਕ 500 ਸਾਲ ਪੁਰਾਣੀ ਮਜਾਰ ਹੈ। ਪ੍ਰਸ਼ਾਸਨ ਚਾਹੁੰਦਾ ਹੈ ਕਿ ਇਨ੍ਹਾਂ ਮਾਜਰਾਂ ਨੂੰ ਹਟਾ ਕੇ ਇਥੇ ਰਸਤਾ ਬਣਾਇਆ ਜਾਵੇ। ਇਸ ਦੇ ਲਈ ਪ੍ਰਬੰਧਕਾਂ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਬਣਦਾ ਮੁੱਲ ਲੈ ਕੇ ਇਸ ਨੂੰ ਖਾਲੀ ਕੀਤਾ ਜਾਵੇਗਾ ਪਰ ਪ੍ਰਬੰਧਕ ਜ਼ਮੀਨ ਛੱਡਣ ਲਈ ਤਿਆਰ ਨਹੀਂ ਹਨ।
500 ਸਾਲ ਪੁਰਾਣੀ ਮਜਾਰ ਦੀ ਸੇਵਾ ਨਿਭਾਅ ਰਹੇ ਰਸੀਦ ਫਕੀਰ ਵਾਸੀ ਪਿੰਡ ਪਖੋਕੇ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਮਜਾਰ ਕਰੀਬ 500 ਸਾਲ ਪੁਰਾਣੀ ਹੈ। 1947 'ਚ ਵੰਡ ਤੋਂ ਪਹਿਲਾਂ ਮੁਸਲਿਮ ਭਾਈਚਾਰਾ ਇਥੇ ਨਤਮਸਤਕ ਹੁੰਦਾ ਸੀ। ਇਸ ਮਜਾਰ ਨੂੰ ਬਚਾਉਣ ਲਈ 1992 'ਚ ਉਨ੍ਹਾਂ ਦੇ ਪਿਤਾ ਫਿਰੋਜਸ਼ਾਹ ਨੇ ਜਾਨ ਦਿੱਤੀ ਸੀ। ਪੀਰ ਮਿੱਠੇ ਸ਼ਾਹ, ਪੀਰ ਫਜਲ ਸ਼ਾਹ ਪੀਰ, ਨਾਦਰ ਸ਼ਾਹ ਪੀਰ, ਬੱਬਰ ਸ਼ਾਹ ਪੀਰ, ਫਿਰੋਜਸ਼ਾਹ ਪੀਰ ਸਮੇਤ ਕਈ ਹੋਰ ਪ੍ਰਾਚੀਨ ਮਾਜਰਾਂ ਵੀ ਇਥੇ ਹਨ ਪਰ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਆਪਣੀ ਨਿੱਜੀ ਜਾਇਦਾਦ ਬਚਾਉਣ ਲਈ ਕੋਰੀਡੋਰ ਦਾ ਰਾਸਤਾ ਮਜਾਰ ਵੱਲ ਮੋੜ ਦਿੱਤਾ। ਚਿਤਾਵਨੀ ਦਿੱਤੀ ਕਿ ਜੇਕਰ ਰਾਸਤੇ ਦਾ ਮੋੜ ਸਿੱਧਾ ਨਹੀਂ ਕੀਤਾ ਤਾਂ ਪਰਿਵਾਰ ਸਮੇਤ ਮਜਾਰ ਨੂੰ ਬਚਾਉਣ ਲਈ ਉਹ ਆਪਣੇ ਜਾਨ ਤੱਕ ਕੁਰਬਾਨ ਕਰ ਦੇਣਗੇ।
ਹਾਈਵੇ ਆਥਰਿਟੀ ਦੇ ਪ੍ਰੋਜੇਕਟ ਡਾਇਰੇਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਕੋਰੀਡੋਰ ਦਾ ਨਿਰਮਾਣ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਸ਼ੁਰੂ ਕਰਵਾਇਆ ਗਿਆ ਹੈ। ਭਾਰਤ ਸਰਕਾਰ ਵਲੋਂ ਖਰੀਦੀ ਗਈ ਜ਼ਮੀਨ ਦਾ ਡੀ-ਨੋਟੀਫਿਕੇਸ਼ਨ ਨਹੀਂ ਹੋ ਸਕਦਾ। ਉਨ੍ਹਾਂ ਨੇ ਦੱਸਿਆ ਕਿ ਇਸ ਰਾਸਤੇ ਦੇ ਨਿਰਮਾਣ 'ਚ ਇਕ ਭੋਲੇ ਸ਼ੰਕਰ ਤੇ ਇਕ ਹਨੂੰਮਾਨ ਜੀ ਦੀ ਮੂਰਤੀ ਆ ਰਹੀ ਹੈ। ਇਨ੍ਹਾਂ ਦੋਵਾਂ ਮੂਰਤੀਆਂ ਨੂੰ ਹੋਰ ਜਗ੍ਹਾਂ 'ਤੇ ਸ਼ਿਫਟ ਕਰ ਦਿੱਤਾ ਜਾਵੇਗਾ।
ਲੁਧਿਆਣਾ ਜੇਲ ਝੜਪ 'ਚ ਪੁਲਸ ਦੀ ਵੱਡੀ ਕਾਰਵਾਈ, 22 ਖਿਲਾਫ ਮਾਮਲਾ ਦਰਜ
NEXT STORY