ਜਲੰਧਰ (ਸ਼ੋਰੀ)-ਬਸਤੀ ਦਾਨਿਸ਼ਮੰਦਾਂ ਦੇ ਕਟੜਾ ਮੁਹੱਲਾ ਸਥਿਤ ਇਕ ਘਰ ਵਿਚ ਚੱਲ ਰਹੇ ਸਮਾਗਮ ਦੌਰਾਨ ਖ਼ੁਦ ਨੂੰ ਹਿੰਦੂ ਆਗੂ ਦੱਸਣ ਵਾਲਾ ਧਰਮਿੰਦਰ ਮਿਸ਼ਰਾ ਆਪਣੇ ਸਾਥੀਆਂ ਸਮੇਤ ਦਾਖ਼ਲ ਹੋਇਆ। ਦੋਸ਼ ਹੈ ਕਿ ਮਿਸ਼ਰਾ ਨੇ ਘਰ ਵਿਚ ਗਊ ਮਾਸ ਬਣਾਉਣ ਦਾ ਦੋਸ਼ ਲਾ ਕੇ ਵਿਵਾਦ ਖੜ੍ਹਾ ਕੀਤਾ। ਇਸ ਦੇ ਨਾਲ ਹੀ ਘਰ ਵਿਚ ਮੌਜੂਦ ਬਜ਼ੁਰਗ ਔਰਤ ਨਾਲ ਕੁੱਟਮਾਰ ਵੀ ਕੀਤੀ। ਜਦੋਂ ਮਾਮਲੇ ਦੀ ਸ਼ਿਕਾਇਤ ਥਾਣਾ ਨੰਬਰ 5 ਦੀ ਪੁਲਸ ਨੂੰ ਮਿਲੀ, ਤਾਂ ਉਸ ਨੇ ਧਰਮਿੰਦਰ ਮਿਸ਼ਰਾ ਸਮੇਤ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ ਹੁਕਮ ਜਾਰੀ
ਜਾਣਕਾਰੀ ਦਿੰਦੇ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰੁਬੀਨਾ ਪਤਨੀ ਅਸਗਰ ਅਲੀ ਨਿਵਾਸੀ ਕਟੜਾ ਮੁਹੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਇਕ ਸਮਾਗਮ ਸੀ ਅਤੇ ਉਹ ਬੂਟਾ ਮੰਡੀ ਤੋਂ ਲਗਭਗ 15-20 ਕਿਲੋ ਮੱਝ ਦਾ ਮੀਟ ਖਰੀਦ ਕੇ ਪਕਾ ਰਹੇ ਸਨ। ਇਸੇ ਦੌਰਾਨ ਖ਼ੁਦ ਨੂੰ ਹਿੰਦੂ ਆਗੂ ਕਹਾਉਣ ਵਾਲਾ ਧਰਮਿੰਦਰ ਮਿਸ਼ਰਾ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਅਤੇ ਦੋਸ਼ ਲਾਉਣ ਲੱਗਾ ਕਿ ਉਹ ਗਊ ਦਾ ਮਾਸ ਪਕਾ ਰਹੇ ਹਨ। ਉਕਤ ਲੋਕ ਮੋਬਾਈਲ ਨਾਲ ਉਨ੍ਹਾਂ ਦੀ ਵੀਡੀਓ ਬਣਾ ਕੇ ਧਮਕੀਆਂ ਦੇਣ ਲੱਗੇ ਕਿ ਉਹ ਉਨ੍ਹਾਂ ਖ਼ਿਲਾਫ਼ ਥਾਣੇ ਵਿਚ ਕੇਸ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਸੇ ਦੌਰਾਨ ਮਿਸ਼ਰਾ ਨੇ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਕੁੱਟਮਾਰ ਕਰਨ ਲੱਗਾ। ਮਿਸ਼ਰਾ ਕੋਲ ਪਿਸਟਲ ਵੀ ਸੀ, ਜਿਸ ਨੂੰ ਵਿਖਾ ਕੇ ਉਹ ਉਨ੍ਹਾਂ ਨੂੰ ਡਰਾਉਣ ਲੱਗਾ। ਘਰ ਵਿਚ ਬਜ਼ੁਰਗ ਮਾਂ ਨੇ ਸੋਨੇ ਦੇ ਗਹਿਣੇ ਵੇਚ ਕੇ 25 ਹਜ਼ਾਰ ਰੁਪਏ ਜੋੜੇ ਸਨ, ਜਿਨ੍ਹਾਂ ਨੂੰ ਮਿਲਾ ਕੇ ਲਗਭਗ 60 ਹਜ਼ਾਰ ਰੁਪਏ ਮਿਸ਼ਰਾ ਧੱਕੇ ਨਾਲ ਉਨ੍ਹਾਂ ਕੋਲੋਂ ਲੈ ਗਿਆ। ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਿਸ਼ਰਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਬਾਕੀ ਫ਼ਰਾਰ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਕੁੱਟਮਾਰ ਕਰਨ, ਪੁਲਸ ਨੂੰ ਗੁੰਮਰਾਹ ਕਰਨ, ਫ਼ਿਰੌਤੀ ਮੰਗਣ, ਧਮਕੀਆਂ ਦੇਣ ਆਦਿ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ, ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NDA ਟੈਸਟ 'ਚ 18ਵਾਂ ਰੈਂਕ ਹਾਂਸਲ ਕਰਨ ਵਾਲੀ ਕੋਮਲਪ੍ਰੀਤ ਦਾ ਗਰਮ ਜੋਸ਼ੀ ਨਾਲ ਸਵਾਗਤ
NEXT STORY