ਲੁਧਿਆਣਾ, (ਰਿਸ਼ੀ)- ਸ਼ਨੀਵਾਰ ਨੂੰ ਸ਼੍ਰੀ ਹਿੰਦੂ ਤਖਤ ਵੱਲੋਂ ਸ਼ਹਿਰ ਦੇ ਇਕ ਪ੍ਰਮੁੱਖ ਕਲੱਬ ਦੇ ਬਾਹਰ ਇਕ ਫੈਸ਼ਨ ਸ਼ੋਅ ਦੌਰਾਨ ਸਨਾਤਨ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਜ਼ਖ਼ਮੀ ਕਰਨ ਅਤੇ ਸੰਤ ਸਮਾਜ ਦੀ ਬੇਇੱਜ਼ਤੀ ਕਰਨ ਦੇ ਵਿਰੋਧ ਵਿਚ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਵਰੁਣ ਮਹਿਤਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਤੇ ਕਲੱਬ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਮੌਕੇ 'ਤੇ ਪੁੱਜੇ ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਯੋਗ ਕਾਰਵਾਈ ਦਾ ਭਰੋਸਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ।
ਇਸ ਸਮੇਂ ਮਹਿਤਾ ਨੇ ਕਿਹਾ ਕਿ ਮਾੜੇ ਭਾਗਾਂ ਦੀ ਗੱਲ ਹੈ ਕਿ ਨਿੱਜੀ ਸਵਾਰਥਾਂ ਖਾਤਿਰ ਫੈਸ਼ਨ ਦੇ ਬਹਾਨੇ ਸ਼ਹਿਰ ਦੇ ਪ੍ਰਮੁੱਖ ਲੋਕਾਂ ਦੀ ਮੌਜੂਦਗੀ ਵਿਚ ਸਨਾਤਨ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਛੱਲਣੀ ਕੀਤਾ ਗਿਆ ਅਤੇ ਆਯੋਜਕਾਂ ਵੱਲੋਂ ਕੁਟੀਆ ਤੋਂ ਸੰਤਾਂ ਨੂੰ ਧਾਰਮਿਕ ਭੰਡਾਰੇ ਦੇ ਨਾਂ 'ਤੇ ਗੁੰਮਰਾਹ ਕਰ ਕੇ ਮਾਡਲਾਂ ਦੇ ਨਾਲ ਮੰਚ 'ਤੇ ਬਿਠਾ ਕੇ ਬੇÎਇੱਜ਼ਤੀ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਚਾਰਕ ਰੋਹਿਤ ਸ਼ਰਮਾ, ਕਾਮਗਾਰ ਸੈਨਾ ਦੇ ਰਾਜ ਪ੍ਰਮੁੱਖ ਦਲਬੀਰ ਸੰਧੂ, ਅਨੁਰਾਗ ਪੰਡਤ, ਸੁਨੀਲ ਚੰਦਰ, ਮਨੋਜ ਤੇ ਬੰਟੀ ਕੁਮਾਰ ਆਦਿ ਮੌਜੂਦ ਸਨ।
ਰਿਸ਼ਤੇਦਾਰ ਹੀ ਭਜਾ ਲੈ ਗਿਆ ਨਾਬਾਲਿਗਾ ਨੂੰ, 3 ਵਿਰੁੱਧ ਕੇਸ ਦਰਜ
NEXT STORY