ਚੰਡੀਗੜ੍ਹ,(ਸ਼ਰਮਾ) : ਐੱਚ. ਆਈ. ਵੀ. ਪਾਜ਼ੇਟਿਵ ਮਾਮਲਿਆਂ 'ਚ ਲੁਧਿਆਣਾ ਸੂਬੇ ਭਰ ਵਿਚੋਂ ਪਹਿਲੇ ਸਥਾਨ ’ਤੇ ਹੈ। ਚਾਲੂ ਸਾਲ ਦੌਰਾਨ ਪਿਛਲੇ ਜਨਵਰੀ ਮਹੀਨੇ ਤੱਕ ਇਸ ਜ਼ਿਲ੍ਹੇ 'ਚ 1711 ਮਾਮਲੇ ਸਾਹਮਣੇ ਆਏ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਵਲੋਂ ਹਾਲ ਹੀ 'ਚ ਵਿਧਾਨ ਸਭਾ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਾਲ ਜਨਵਰੀ ਮਹੀਨੇ ਤੱਕ ਸੂਬੇ 'ਚ 10,109 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹਨ ਇਹ ਖ਼ਬਰ, ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ
ਲੁਧਿਆਣਾ ਤੋਂ ਬਾਅਦ ਬਠਿੰਡਾ 'ਚ 1514 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਫਰੀਦਕੋਟ 'ਚ 708, ਮੋਗਾ 'ਚ 712, ਫਿਰੋਜ਼ਪੁਰ 'ਚ 647 ਅਤੇ ਤਰਨਤਾਰਨ 'ਚ 520 ਮਾਮਲੇ ਸਾਹਮਣੇ ਆਏ। ਔਰਤਾਂ ਦੇ ਕੁੱਲ 1847 ਮਾਮਲਿਆਂ ਵਿਚੋਂ ਵੀ ਸਭ ਤੋਂ ਜ਼ਿਆਦਾ 233 ਮਾਮਲੇ ਲੁਧਿਆਣਾ 'ਚ ਹੀ ਸਾਹਮਣੇ ਆਏ ਹਨ। ਟਰਾਂਸਜੈਂਡਰ ਦੇ ਐੱਚ. ਆਈ. ਵੀ. ਪਾਜ਼ੇਟਿਵ ਹੋਣ ਨਾਲ ਕੁੱਲ 19 ਮਾਮਲਿਆਂ ਵਿਚੋਂ ਸਭ ਤੋਂ ਜ਼ਿਆਦਾ 5 ਮਾਮਲੇ ਐੱਸ. ਏ. ਐੱਸ. ਨਗਰ ਮੋਹਾਲੀ ਤੋਂ ਰਿਪੋਰਟ ਕੀਤੇ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡੇ ਤੋਂ ਸਮਰ ਸ਼ਡਿਊਲ ਜਾਰੀ, 3 ਨਵੀਆਂ ਉਡਾਣਾਂ ਨੂੰ ਕੀਤਾ ਗਿਆ ਸ਼ਾਮਲ
15 ਸਾਲ ਤੋਂ ਘੱਟ ਉਮਰ ਦੇ ਐੱਚ. ਆਈ. ਵੀ. ਨਾਲ ਪੀੜਤ 88 ਬੱਚਿਆਂ ਵਿਚੋਂ 56 ਮੁੰਡੇ ਅਤੇ 32 ਕੁੜੀਆਂ ਹਨ। ਇਨ੍ਹਾਂ ਵਿਚੋਂ ਵੀ ਸਭ ਤੋਂ ਜ਼ਿਆਦਾ 19 ਮੁੰਡੇ ਲੁਧਿਆਣਾ ਜ਼ਿਲ੍ਹੇ ਨਾਲ ਜੁੜੇ ਹੋਏ ਹਨ, ਜਦੋਂ ਕਿ 5 ਮੁੰਡੇ ਅਤੇ 5 ਕੁੜੀਆਂ ਕ੍ਰਮਵਾਰ ਤਰਨਤਾਰਨ ਅਤੇ ਪਟਿਆਲਾ ਤੋਂ ਪਾਜ਼ੇਟਿਵ ਰਿਪੋਰਟ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ CM ਮਾਨ ਨੇ ਕੀਤੀ ਸ਼ੁਰੂਆਤ
NEXT STORY