ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ’ਚ ਫੈਲੇ ਹਨੇਰੇ ਨੂੰ ਦੂਰ ਕੀਤਾ ਅਤੇ ਹੋਲੀ ਨੂੰ ਹੋਲੇ-ਮਹੱਲੇ ਦਾ ਨਵਾਂ ਸਰੂਪ ਦੇ ਕੇ ਸਿੱਖ ਪੰਥ ’ਚ ਨਿਆਰੇਪਨ ਦੀ ਮਿਸਾਲ ਪੈਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਫੌਜ ਨੂੰ ਜੰਗੀ ਖੇਡਾਂ ਨਾਲ ਜੋੜਿਆ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਰੰਗਾਂ ਦੀ ਹੋਲੀ ਦੀ ਬਜਾਏ ਨਾਮ ਦੀ ਹੋਲੀ ਖੇਡਣ, ਜਿਸ ਨਾਲ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸੰਗਤਾਂ ਕਿਸੇ ਤਰ੍ਹਾਂ ਦੇ ਬਹਿਕਾਵੇ ’ਚ ਨਾ ਆਉਣ ਅਤੇ ਹੁੰਮ ਹੁਮਾ ਕੇ ਹੋਲੇ-ਮਹੱਲੇ ਮੌਕੇ ਗੁਰੂ ਚਰਨਾਂ ’ਚ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ। ਉਨ੍ਹਾਂ ਬਾਹਰੀ ਤਾਕਤਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਿਨ੍ਹਾਂ ਵੱਲੋਂ ਖ਼ਾਲਸੇ ਦੇ ਕੌਮੀ ਤਿਉਹਾਰ ਸਬੰਧੀ ਸੋਸ਼ਲ ਮੀਡੀਆ ਰਾਹੀਂ ਸੰਗਤ ਦੇ ਮਨ ’ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ
ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿਚ ਭਾਰੀ ਵਾਧਾ
ਸ਼ੁੱਕਰਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਤੀਜੇ ਦਿਨ ਬੀਤੇ ਦਿਨ ਦੇ ਮੁਕਾਬਲੇ ਦੁੱਗਣੀ ਸੰਗਤ ਮੱਥਾ ਟੇਕਣ ਲਈ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁੱਜੀ। ਜ਼ਿਆਦਾਤਰ ਸੰਗਤ ਦੀ ਭੀੜ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੀ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸੰਗਤ ਲਈ ਤਸਵੀਰਾਂ ’ਚ ਵੇਖੋ ਕਿਵੇਂ ਕੀਤਾ ਜਾ ਰਿਹੈ ਲੰਗਰ ਤਿਆਰ
ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਹਨ ਲੰਗਰ
ਹੋਲੇ-ਮਹੱਲੇ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਲਈ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਥਾਂਵਾਂ ’ਤੇ ਗੁਰੂ ਦੇ ਲੰਗਰ ਲਾਏ ਗਏ ਹਨ। ਕੁਝ ਥਾਂਵਾਂ ’ਤੇ ਗੰਨੇ ਦੇ ਰਸ ਦਾ ਲੰਗਰ, ਚਾਹ ਪਕੌੜਿਆਂ ਦਾ ਲੰਗਰ, ਗਾਜਰ ਹਲਵੇ ਦਾ ਲੰਗਰ, ਦੇਸੀ ਘਿਓ ਦੀਆਂ ਜਲੇਬੀਆਂ ਦੇ ਲੰਗਰ ਚਲ ਰਹੇ ਹਨ। ਇਨ੍ਹਾਂ ਲੰਗਰਾਂ ਦੇ ਬਾਹਰ ਖੜ੍ਹੇ ਸੇਵਾਦਾਰ ਹੱਥਾਂ ’ਚ ਝੰਡੇ ਫੜ ਕੇ ਜਾ ਰਹੀ ਸੰਗਤ ਨੂੰ ਰੋਕ ਰੋਕ ਕੇ ਲੰਗਰ ਛਕਣ ਲਈ ਜ਼ੋਰ ਪਾ ਰਹੇ ਹਨ।
ਇਹ ਵੀ ਪੜ੍ਹੋ : ਹੋਲੇ ਮੁਹੱਲੇ ਮੌਕੇ ਸੰਗਤਾਂ ਦੀ ਸਹੂਲਤ ਲਈ ਅੱਜ ਤੋਂ 12 ਘੰਟੇ ਲਈ ਖੋਲਿਆ ਗਿਆ ਵਿਰਾਸਤ-ਏ-ਖਾਲਸਾ
ਪੁਲਸ ਵੱਲੋਂ ਸਖ਼ਤ ਪ੍ਰਬੰਧ
ਜ਼ਿਲ੍ਹਾ ਪੁਲਸ ਮੁਖੀ ਡਾ. ਅਖਿਲ ਚੌਧਰੀ ਵੱਲੋਂ ਇਸ ਵਾਰ ਮੇਲੇ ਦੇ ਸ਼ੁਰੂ ’ਚ ਹੀ ਵੱਖ-ਵੱਖ ਥਾਂਵਾਂ ’ਤੇ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ। ਘਨੌਲੀ, ਭਰਤਗਡ਼੍ਹ ਅਤੇ ਬੁੰਗਾ ਸਾਹਿਬ ਵਿਖੇ ਪੁਲਸ ਵੱਲੋਂ 24 ਘੰਟੇ ਦਿਨ ਰਾਤ ਦਾ ਨਾਕਾ ਲਗਾ ਕੇ ਵੱਡੇ ਵਾਹਨਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਵੱਲ ਜਾਣ ਤੋਂ ਰੋਕ ਕੇ ਇਨ੍ਹਾਂ ਨੂੰ ਵਾਇਆ ਹਿਮਾਚਲ ਪ੍ਰਦੇਸ਼ ਨਾਲਾਗੜ੍ਹ ਅਤੇ ਨੂਰਪੁਰ ਬੇਦੀ ਦੀ ਸਾਈਡ ਤੋਂ ਅੱਗੇ ਜਾਣ ਦਿੱਤਾ ਗਿਆ। ਇਸ ਤੋਂ ਇਲਾਵਾ ਬਿਲਾਸਪੁਰ ਮਾਰਗ ਨੂੰ ਵੀ ਦੋ ਭਾਗਾਂ ’ਚ ਵੰਡ ਦਿੱਤਾ ਗਿਆ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਲਿੰਕ ਸਡ਼ਕ ਦੇ ਹੇਠਾਂ ਹੀ ਪੁਲਸ ਵੱਲੋਂ ਬੈਰੀਕੇਡ ਲਗਾ ਕੇ ਵੱਡੇ ਵਾਹਨਾਂ ਨੂੰ ਉੱਪਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਹੇਠਾਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤ ਦੇ ਵਾਹਨਾਂ ਨੂੰ ਛੱਡ ਕੇ ਜਿਹਡ਼ੇ ਵੱਡੇ ਵਾਹਨ ਸ੍ਰੀ ਕੀਰਤਪੁਰ ਸਾਹਿਬ ਮੇਲਾ ਜ਼ੋਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੇ ਐੱਸ.ਐੱਚ.ਓ. ਸੰਨੀ ਖੰਨਾ ਵੱਲੋਂ ਚਲਾਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ‘ਹੋਲਾ-ਮਹੱਲਾ’, ਜਾਣੋ ਕੀ ਹੈ ਇਸ ਦਾ ਇਤਿਹਾਸ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੁਣ ਇਟਲੀ ’ਚ ਨਿਲਾਮ ਹੋਇਆ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ
NEXT STORY