ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਨੇ ਹੋਲੀ ਦੇ ਤਿਉਹਾਰ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਸੁਪਰਫਾਸਟ ਸਮੇਤ 30 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਰੇਲ ਨੰਬਰ 04998-04997 ਬਠਿੰਡਾ-ਵਾਰਾਣਸੀ-ਬਠਿੰਡਾ ਦਾ ਤਿਉਹਾਰ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਹਫਤਾਵਾਰੀ ਬਠਿੰਡਾ ਤੋਂ ਹਰ ਐਤਵਾਰ 21 ਤੋਂ 28 ਮਾਰਚ ਤੱਕ ਚੱਲੇਗੀ ਅਤੇ ਰੇਲ ਨੰਬਰ 04997 ਹਰ ਸੋਮਵਾਰ ਨੂੰ ਵਾਰਾਨਸੀ ਤੋਂ 22 ਤੋਂ 29 ਮਾਰਚ ਤੱਕ ਚੱਲੇਗੀ। ਇਹ ਟ੍ਰੇਨ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ' ਤੇ ਰੁਕੇਗੀ। ਰੇਲਗੱਡੀ ਨੰਬਰ 04608 -04607 ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ- ਵਾਰਾਣਸੀ- ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਹਰ ਐਤਵਾਰ ਕਟੜਾ ਤੋਂ 21 ਤੋਂ 28 ਮਾਰਚ ਤੱਕ ਅਤੇ ਰੇਲ ਨੰਬਰ 04607 ਹਰ ਮੰਗਲਵਾਰ 23 ਤੋਂ 30 ਮਾਰਚ ਤੱਕ ਵਾਰਾਨਸੀ ਤੋਂ ਚੱਲੇਗੀ।ਇਹ ਟ੍ਰੇਨ ਊਧਮਪੁਰ, ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ 'ਤੇ ਰੁਕੇਗੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ
ਟ੍ਰੇਨ ਨੰਬਰ 02445- 02445 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋਦੇਵੀ ਕਟੜਾ-ਨਵੀਂ ਦਿੱਲੀ ਫੈਸਟੀਵਲ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਰੋਜ਼ਾਨਾ 20 ਤੋਂ 30 ਮਾਰਚ ਤੱਕ ਨਵੀਂ ਦਿੱਲੀ ਤੋਂ ਚੱਲੇਗੀ ਅਤੇ ਰੇਲ ਨੰਬਰ 02446 ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਰੋਜ਼ਾਨਾ 21 ਤੋਂ 31 ਮਾਰਚ ਤੱਕ ਚੱਲੇਗੀ।ਇਹ ਰੇਲ ਗੱਡੀ ਪਾਣੀਪਤ , ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ, ਜੰਮੂਤਵੀ, ਰਾਮਨਗਰ ਅਤੇ ਊਧਮਪੁਰ ਸਟੇਸ਼ਨਾਂ 'ਤੇ ਰੁਕੇਗੀ। ਟ੍ਰੇਨ ਨੰਬਰ 04924- 04923 ਚੰਡੀਗੜ੍ਹ-ਗੋਰਖਪੁਰ-ਚੰਡੀਗੜ੍ਹ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਹਰ ਹਫ਼ਤੇ 18 ਤੋਂ 25 ਮਾਰਚ ਅਤੇ ਹਰ ਸ਼ੁੱਕਰਵਾਰ ਨੂੰ ਗੋਰਖਪੁਰ ਤੋਂ 19 ਤੋਂ 26 ਮਾਰਚ ਤੱਕ, ਰੇਲ ਨੰਬਰ 04510-04509 ਨੰਗਲ ਡੈਮ-ਲਖਨਊ-ਨੰਗਲ ਡੈਮ ਤਿਉਹਾਰ ਐਕਸਪ੍ਰੈਸ ਹਫਤਾਵਾਰ ਹਰ ਸੋਮਵਾਰ ਨੰਗਲ ਡੈਮ ਤੋਂ 22 ਤੋਂ 29 ਮਾਰਚ ਤੱਕ ਅਤੇ ਰੇਲ ਨੰਬਰ 04509 ਲਖਨਊ ਤੋਂ ਹਰ ਮੰਗਲਵਾਰ 23 ਤੋਂ 30 ਮਾਰਚ ਤੱਕ ਚੱਲੇਗੀ। ਰੇਲਗੱਡੀ ਦਾ ਠਹਿਰਾਓ ਰੂਪਨਗਰ, ਚੰਡੀਗੜ੍ਹ, ਅੰਬਾਲਾ ਕੈਂਟ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ ਅਤੇ ਬਰੇਲੀ ਸਟੇਸ਼ਨਾਂ 'ਤੇ ਰੱਖਿਆ ਗਿਆ ਹੈ।ਉਪਰੋਕਤ ਰੇਲਗੱਡੀਆਂ ਤੋਂ ਇਲਾਵਾ 20 ਹੋਰ ਹੋਲੀ ਤਿਉਹਾਰ ਦੀਆਂ ਵਿਸ਼ੇਸ਼ ਗੱਡੀਆਂ 1 ਅਪ੍ਰੈਲ ਤੱਕ ਵੱਖ-ਵੱਖ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨੇ ਮੁੜ ਫੜ੍ਹੀ ਰਫ਼ਤਾਰ, ਹੁਣ ਤੱਕ 5 ਹਜ਼ਾਰ ਦੇ ਕਰੀਬ ਪੁੱਜੀ ਪੀੜਤਾਂ ਦੀ ਗਿਣਤੀ
ਬਾਬਾ ਬਕਾਲਾ ਸਾਹਿਬ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸੰਮੇਲਨ
NEXT STORY