ਪੱਟੀ (ਸੌਰਭ, ਸੌਢੀ) - ਵਾਰਡ ਨੰਬਰ-3 ਵੱਡੀ ਮੰਡੀ ਮੰਦਿਰ ਸਾਈਂ ਵਾਲੀ ਗਲੀ 'ਚ ਸਥਿਤ ਇਕ ਘਰ 'ਚੋਂ ਚੋਰ 15 ਲੱਖ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰ ਕੇ ਰਫੂਚੱਕਰ ਹੋ ਗਏ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਦਨ ਲਾਲ ਦੇਵਗਨ ਪੁੱਤਰ ਰਾਮ ਸ਼ਰਨ ਦਾਸ ਪੱਟੀ ਨੇ ਦੱਸਿਆ ਕਿ ਮੇਰੀ ਪਤਨੀ ਪੁਸ਼ਪਾ ਰਾਣੀ ਤੇ ਬੇਟੀ ਸ਼ਿਵਾਨੀ 10.30 ਵਜੇ ਦੇ ਕਰੀਬ ਹਸਪਤਾਲ ਦਵਾਈ ਲੈਣ ਗਈਆਂ ਸਨ। ਮੈਂ ਤੇ ਮੇਰਾ ਲੜਕਾ 11.30 ਵਜੇ ਘਰ ਨੂੰ ਤਾਲਾ ਲਾ ਕੇ ਪਿੰਡ ਘਰਿਆਲਾ ਸਥਿਤ ਆਪਣੀ ਦੁਕਾਨ 'ਤੇ ਚਲੇ ਗਏ। ਮੇਰੀ ਪਤਨੀ ਜਦੋਂ 1 ਵਜੇ ਹਸਪਤਾਲ ਤੋਂ ਦਵਾਈ ਲੈ ਕੇ ਆਈ ਤਾਂ ਉਸ ਨੇ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਬਾਕੀ ਦਰਵਾਜ਼ਿਆਂ ਦੇ ਤਾਲੇ ਖੁੱਲ੍ਹੇ ਸਨ। ਸਾਰੀਆਂ ਅਲਮਾਰੀ ਖੁੱਲ੍ਹੀਆਂ ਪਈਆਂ ਹਨ ਤੇ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰੋਂ 15 ਲੱਖ ਰੁਪਏ ਨਕਦੀ ਤੇ 15 ਤੋਲੇ ਸੋਨਾ ਚੋਰੀ ਹੋ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਪੰਨਾ ਲਾਲ ਨੇ ਦੱਸਿਆ ਕਿ ਘਰਦਿਆਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਅਤੇ ਚੋਰਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਂਟੀ ਨਾਰਕੋਟਿਸ ਸੈਲ ਨੇ ਮੋਟਰਸਾਈਕਲ ਸਵਾਰ ਤਸਕਰ ਕੀਤਾ ਕਾਬੂ
NEXT STORY