ਜਲੰਧਰ— ਇਥੋਂ ਦੇ ਨਿਊ ਗਣੇਸ਼ ਨਗਰ 'ਚ ਚੋਰਾਂ ਨੇ ਉਸ ਸਮੇਂ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਜਦੋਂ ਪੂਰਾ ਟੱਬਰ ਕਿਸੇ ਫੰਕਸ਼ਨ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਗਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਬਾਂਕੇ ਬਿਹਾਰੀ ਮੰਦਰ ਦਕੋਹਾ ਕੈਂਟ ਦੇ ਰਹਿਣ ਵਾਲੇ ਵਿਪੁਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੱਸ ਵੀਣਾ ਸ਼ਰਮਾ ਪਤਨੀ ਜਗਦੀਸ਼ ਰਾਜ ਜੋ ਕਿ ਨਿਊ ਗਣੇਸ਼ ਨਗਰ ਰਹਿੰਦੇ ਹਨ, ਸਾਰੇ ਫੰਕਸ਼ਨ ਅਟੈਂਡ ਕਰਨ ਲਈ ਸੋਮਵਾਰ ਨੂੰ ਅੰਮ੍ਰਿਤਸਰ ਗਏ ਸਨ। ਇਸੇ ਦੌਰਾਨ ਰਾਤ ਨੂੰ ਚੋਰਾਂ ਨੇ ਉਨ੍ਹਾਂ ਦੇ ਘਰ ਧਾਵਾ ਬੋਲ ਦਿੱਤਾ ਅਤੇ ਕਟਰ ਨਾਲ ਤਾਲਾ ਕੱਟ ਕੇ ਘਰ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਚੋਰ ਅਲਮਾਰੀ ਅਤੇ ਲਾਕਰ ਨੂੰ ਤੋੜ ਕੇ ਅੰਦਰੋਂ 5 ਤੋਲੇ ਸੋਨਾ ਅਤੇ 4 ਹਜ਼ਾਰ ਦੀ ਨਕਦੀ ਕੱਢ ਫਰਾਰ ਹੋ ਗਏ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਇਕ ਪਲਾਟ ਦੀ ਰਜਿਸਟਰੀ ਵੀ ਕਰਵਾਈ ਸੀ ਜੋ ਅਜੇ ਮਿਲ ਨਹੀਂ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਵਿਪੁਲ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਅਜੇ ਨਵੀਂ ਹੈ ਅਤੇ ਪਿਛਲੇ ਦਿਨੀਂ ਹੀ ਨੇੜੇ ਦੀ ਗਲੀ 'ਚ ਚੋਰੀ ਹੋਈ ਸੀ, ਜਿਸ 'ਚ ਚੋਰਾਂ ਨੇ ਕੁਝ ਵੀ ਨਹੀਂ ਛੱਡਿਆ ਸੀ, ਉਨ੍ਹਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਥੇ ਹਨ੍ਹੇਰਾ ਹੁੰਦੇ ਹੀ ਸਾਰੇ ਲੁਟੇਰੇ ਝਾੜੀਆਂ 'ਚ ਲੁਕ ਜਾਂਦੇ ਹਨ ਅਤੇ ਤਾਕ ਲੱਗਦੇ ਹੀ ਘਰ ਨੂੰ ਲੁੱਟ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕਈ ਵਾਰ ਪੁਲਸ ਨੂੰ ਇਥੇ ਗਸ਼ਤ ਲਈ ਬੋਲ ਚੁੱਕੇ ਹਨ ਪਰ ਅਜੇ ਤੱਕ ਇਥੇ ਕੋਈ ਨਹੀਂ ਪਹੁੰਚਿਆ ਹੈ। ਉਨ੍ਹਾਂ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ
NEXT STORY