ਭਵਾਨੀਗੜ੍ਹ (ਕਾਂਸਲ)-ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਅਤਿ ਖਸਤਾ ਹਾਲਤ ਮੁੱਖ ਸੜਕ ’ਤੇ ਅੱਜ ਸਵੇਰੇ ਇਕ ਮੋਟਰਸਾਈਕਲ ਰੇਹੜੀ ਨੂੰ ਇਕ ਛੋਟੇ ਹਾਥੀ ਵੱਲੋਂ ਫੇਟ ਮਾਰ ਦੇਣ ਕਾਰਨ ਹੋਏ ਹਾਦਸੇ ’ਚ ਮੋਟਰਸਾਈਕਲ ਰੇਹੜੀ ’ਤੇ ਸਵਾਰ ਇਕ ਨੌਜਵਾਨ ਦੀ ਮੌਤ ਹੋ ਜਾਣ ਤੇ ਇਕ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਦਵਿੰਦਰ ਦਾਸ ਨੇ ਦੱਸਿਆਂ ਕਿ ਸ਼ਬਜੀ ਦਾ ਕੰਮਕਾਰ ਕਰਦੇ ਬਿੱਟੂ ਸਿੰਘ ਉਮਰ ਤਕਰੀਬਨ 24 ਸਾਲ ਪੁੱਤਰ ਰੂਪ ਸਿੰਘ ਤੇ ਬਨੀ ਉਰਫ਼ ਕਾਲੀ ਪੁੱਤਰ ਬਲਜੀਤ ਸਿੰਘ ਵਾਸੀਅਨ ਗਾਂਧੀਨਗਰ ਭਵਾਨੀਗੜ੍ਹ ਅੱਜ ਸਵੇਰੇ ਜਦੋਂ ਸਬਜ਼ੀ ਲੈਣ ਲਈ ਆਪਣੀ ਮੋਟਰਸਾਈਕਲ ਰੇਹੜੀ ਰਾਹੀਂ ਨਾਭਾ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਮਾਝੀ ਵਾਲੇ ਟੋਲ ਪਲਾਜ਼ੇ ਤੋਂ ਅੱਗੇ ਸਾਹਮਣੇ ਤੋਂ ਆਉਂਦੇ ਇਕ ਸਵਾਰੀਆਂ ਵਾਲੇ ਛੋਟੇ ਹਾਥੀ ਟੈਂਪੂ ਦੀ ਇਨ੍ਹਾਂ ਦੀ ਰਹੇੜੀ ਨਾਲ ਟੱਕਰ ਹੋ ਗਈ ਤੇ ਇਸ ਹਾਦਸੇ ’ਚ ਦੋਵੇਂ ਹੀ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਐਡਵੋਕੇਟ ਧਾਮੀ ਨੇ 7 ਅਗਸਤ ਨੂੰ ਬੁਲਾਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
ਇਨ੍ਹਾਂ ਦੋਵਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੋਂ ਡਾਕਟਰਾਂ ਨੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਤੇ ਰਸਤੇ ’ਚ ਜਾਂਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬਿੱਟੂ ਸਿੰਘ ਨੇ ਦਮ ਤੋੜ ਦਿੱਤਾ, ਜਦਕਿ ਬਨੀ ਉਰਫ਼ ਕਾਲੀ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਸਬੰਧੀ ਪੁਲਸ ਨੇ ਛੋਟੇ ਹਾਥੀ ਦੇ ਨਾਮਾਲੂਮ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਇਹ ਖ਼ਾਸ ਜ਼ਿਕਰਯੋਗ ਇਹ ਹੈ ਕਿ ਸਥਾਨਕ ਸ਼ਹਿਰ ਤੋਂ ਨਾਭੇ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਸਤਾ ਹੋਣ ਕਾਰਨ ਇਥੇ ਰੋਜ਼ਾਨਾ ਹੀ ਛੋਟੇ-ਵੱਡੇ ਸੜਕ ਹਾਦਸੇ ਹੋਣ ਕਾਰਨ ਹੁਣ ਤੱਕ ਕਈ ਵਿਅਕਤੀ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਲੋਕਾਂ ਵੱਲੋਂ ਵਾਰ-ਵਾਰ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਸੜਕ ਦੀ ਹਾਲਤ ਸੁਧਾਰਨ ’ਚ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ’ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ।
ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ਮੁਖ਼ਬਰ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ
NEXT STORY