ਮੁਤਕਸਰ (ਤਰਸੇਮ ਢੁੱਡੀ, ਪਵਨ ਤਨੇਜਾ, ਸੁਖਪਾਲ ਢਿੱਲੋਂ) - ਇੱਥੋਂ ਦੇ ਨਜ਼ਦੀਕੀ ਪਿੰਡ ਬਲਮਗੜ੍ਹ ਦੇ ਕਿਸਾਨ ਨੇ ਆੜਤੀਏ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਲਾਮਗੜ੍ਹ ਵਿਖੇ 40 ਸਾਲਾ ਕੁਲਦੀਪ ਸਿੰਘ ਨੇ ਆੜਤੀਏ ਦਾ ਕਰੀਬ ਡੇਢ ਲੱਖ ਦਾ ਕਰਜ਼ਾ ਦੇਣਾ ਸੀ, ਜਿਸ ਦੇ ਚੱਲਦੇ ਆੜਤੀਏ ਨੇ ਅਦਾਲਤ 'ਚ ਕੇਸ ਕਰ ਕੁਲਦੀਪ ਸਿੰਘ ਦੀ 8 ਕਨਾਲ 2 ਮਰਲੇ ਜ਼ਮੀਨ ਦੀ ਨਿਲਾਮੀ ਕਰਵਾਉਣੀ ਚਾਹੁੰਦਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਕੁਲਦੀਪ ਸਿੰਘ ਨੇ ਘਰ 'ਚ ਹੀ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਮੁਕਤਸਰ 'ਚ ਭਰਤੀ ਕਰਵਾਇਆ ਜਿੱਥੇ ਕਿਸਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੀੜਤ ਕੁਲਦੀਪ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ 'ਤੇ ਅੜਤੀਏ ਦਾ ਡੇਢ ਲੱਖ ਦਾ ਕਰਜ਼ਾ ਸੀ ਜਿਸ ਕਾਰਨ ਉਸ ਨੇ ਸਾਡੀ ਜ਼ਮੀਨ ਦੀ ਨਿਲਾਮੀ ਕਰਵਾਉਣੀ ਚਹੁੰਦਾ ਸੀ ਜਿਸ ਦੇ ਚੱਲਦੇ ਕੁਲਦੀਪ ਨੇ ਅਜਿਹਾ ਕਦਮ ਚੁੱਕਿਆ।
ਗਮਾਂਡਾ ਸੇਵਾਵਾਂ ਕਿਸੇ ਵੀ ਥਾਂ ਤੋਂ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ - ਡਿਪਟੀ ਕਮਿਸ਼ਨਰ
NEXT STORY