ਚੰਡੀਗੜ੍ਹ (ਲਲਨ) : ‘ਦਿ ਰੈਂਚ’ ਹਾਰਸ ਕਲੱਬ ਵਲੋਂ ਕਰਵਾਏ ਜਾ ਰਹੇ ਹਾਰਸ ਸ਼ੋਅ 'ਚ ਜਿਪਸੀ ਨਸਲ ਦਾ ਘੋੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਘੋੜਾ ਪੂਰੇ ਭਾਰਤ 'ਚ ਤਿੰਨ ਥਾਵਾਂ ’ਤੇ ਪਾਇਆ ਜਾਂਦਾ ਹੈ, ਜਦੋਂ ਕਿ ਉੱਤਰੀ ਭਾਰਤ 'ਚ ਇਹ ਨਸਲ ਸਿਰਫ਼ ਪੰਜਾਬ 'ਚ ਹੀ ਪਾਈ ਜਾਂਦੀ ਹੈ। ਇਸ ਘੋੜੇ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਹਰ ਘੋੜਾ ਪ੍ਰੇਮੀ ਇਸ ਸਬੰਧੀ ਜਾਣਕਾਰੀ ਲੈ ਰਿਹਾ ਸੀ। ਇਸ ਦੇ ਨਾਲ ਹੀ ਅਰਬੀ ਘੋੜੇ ਵੀ ਕਿਸੇ ਤੋਂ ਘੱਟ ਨਹੀਂ ਹਨ। ਲੋਕ ਉਨ੍ਹਾਂ ਨੂੰ ਵੀ ਦੇਖਣ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨਸਲਾਂ ਭਾਰਤ 'ਚ ਨਹੀਂ ਮਿਲਦੀਆਂ। ਇਹ ਬਾਹਰੋਂ ਲਿਆਂਦੇ ਹਨ। ਇਸ ਦੇ ਨਾਲ ਹੀ ਸਾਂਭ-ਸੰਭਾਲ ਅਤੇ ਕੈਟਰਿੰਗ ਲਈ 40 ਹਜ਼ਾਰ ਰੁਪਏ ਤੋਂ ਵੱਧ ਮਹੀਨੇ ਦਾ ਖ਼ਰਚਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਪਸੀ ਨਸਲ ਦੇ ਘੋੜੇ ਰੇਸ ਜਾਂ ਘੋੜ ਸਵਾਰੀ 'ਚ ਨਹੀਂ ਵਰਤੇ ਜਾ ਸਕਦੇ ਪਰ ਹਾਰਸ ਸ਼ੋਅ ਦੌਰਾਨ ਇਹ ਦਰਸ਼ਕਾਂ ਦੀ ਖਿੱਚ ਦੇ ਕੇਂਦਰ ਹੁੰਦੇ ਹਨ ਕਿਉਂਕਿ ਇਹ ਘੋੜੇ ਬਿਲਕੁਲ ਭਾਲੂ ਵਰਗੇ ਲੱਗਦੇ ਹਨ। ਇਨ੍ਹਾਂ ਦਾ ਕੱਦ ਉਨ੍ਹਾਂ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਪੁੱਤਰ ਦਾ ਵੱਡਾ ਐਲਾਨ : ਸ਼ਹੀਦ ਦਾ ਦਰਜਾ ਮਿਲਣ ਤੋਂ ਬਾਅਦ ਹੀ ਹੋਵੇਗਾ ਅੰਤਿਮ ਸੰਸਕਾਰ
ਆਇਰਲੈਂਡ ਤੋਂ ਮੰਗਵਾਈ ਜਾਂਦੀ ਹੈ ਜਿਪਸੀ ਬ੍ਰੀਡ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਪਸੀ ਨਸਲ ਦੇ ਘੋੜੇ ਮੁੰਬਈ ਅਤੇ ਪੰਜਾਬ 'ਚ ਪਾਏ ਜਾਂਦੇ ਹਨ। ਇਹ ਨਸਲ ਆਇਰਲੈਂਡ ਤੋਂ ਮੰਗਵਾਈ ਜਾਂਦੀ ਹੈ, ਜਿਸ ਦੀ ਕੀਮਤ 80 ਲੱਖ ਤੋਂ ਸ਼ੁਰੂ ਹੁੰਦੀ ਹੈ। ਉਸ ਕੋਲ ਇਸ ਵੇਲੇ ਸਿਰਫ ਸਿਲਵਰ ਨੌਟ ਨਾਂ ਦਾ ਜਿਪਸੀ ਨਸਲ ਦਾ ਘੋੜਾ ਹੈ। ਉਹ ਹੁਣ 4 ਸਾਲ ਦਾ ਹੈ। ਹਰਪ੍ਰੀਤ ਨੇ ਦੱਸਿਆ ਕਿ ਘੋੜੇ ਨੂੰ ਸੋਇਆਬੀਨ, ਜੌਂ, ਅਲਸੀ, ਮੱਕੀ ਦੇ ਨਾਲ ਤੇਲ ਦੇ ਰੂਪ 'ਚ ਸੋਇਆਬੀਨ ਅਤੇ ਸਰ੍ਹੋਂ ਦਾ ਤੇਲ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਡਾਕਟਰੀ ਜਾਂਚ ਲਈ ਹਫ਼ਤੇ 'ਚ 2 ਵਾਰ ਡਾਕਟਰ ਹਾਇਰ ਕੀਤੇ ਜਾਂਦੇ ਹਨ। ਘੋੜੇ ਦੀ ਦੇਖਭਾਲ ਲਈ ਤਿੰਨ ਵਿਅਕਤੀ ਰੱਖੇ ਗਏ ਹਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਲੰਡਾ ਨੇ ਲਈ, ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਅਰਬ ਦੇਸ਼ਾਂ ਤੋਂ ਮੰਗਵਾਏ ਜਾਂਦੇ ਅਰਬੀ ਘੋੜੇ
ਅਰਬੀ ਘੋੜੇ ਨੂੰ ਦੇਖਣ ਲਈ ਲੋਕ ਪਹੁੰਚੇ ਹੋਏ ਸਨ। ਇਹ ਘੋੜੇ ਮੁੱਖ ਤੌਰ ’ਤੇ ਅਰਬ ਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ। ਇਹ ਘੋੜੇ ਦੌੜ ਅਤੇ ਛਾਲ ਆਦਿ ਲਈ ਵਰਤੇ ਜਾਂਦੇ ਹਨ। ਘੋੜਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦੀ ਖ਼ੁਰਾਕ ਬਹੁਤ ਘੱਟ ਪਰ ਕੰਮ ਜ਼ਿਆਦਾ ਹੁੰਦਾ ਹੈ। ਇਹ ਬੱਚਿਆਂ ਲਈ ਘੋੜ ਸਵਾਰੀ 'ਚ ਸਭ ਤੋਂ ਉੱਤਮ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੀ ਉੱਚਾਈ ਹੋਰ ਜੰਪਿੰਗ ਘੋੜਿਆਂ ਨਾਲੋਂ ਘੱਟ ਹੁੰਦੀ ਹੈ। ਬਜ਼ਾਰ 'ਚ ਇਸ ਦੀ ਕੀਮਤ 15 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ ਅਰਬੀ ਨਸਲ ਦੇ 8 ਘੋੜੇ ਹਨ, ਜਿਨ੍ਹਾਂ ਵਿਚ 5 ਮਾਦਾ, 1 ਸਟਾਲੀਅਨ ਅਤੇ 2 ਬੱਚੇ ਸ਼ਾਮਲ ਹਨ। ਘੱਟ ਖ਼ੁਰਾਕ ਕਾਰਨ ਲੋਕ ਇਨ੍ਹਾਂ ਘੋੜਿਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
NEXT STORY