ਹੁਸ਼ਿਆਰਪੁਰ (ਆਨੰਦ)-ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਪ੍ਰੋ. ਬਹਾਦਰ ਸਿੰਘ ਸਨੇਤ, ਸੈਕਟਰੀ ਜਸਵੀਰ ਸਿੰਘ ਅਤੇ ਟਾਂਡਾ ਏਰੀਆ ਦੇ ਆਈ ਡੋਨਰ ਇੰਚਾਰਜ ਵਰਿੰਦਰ ਸਿੰਘ ਮਸੀਤੀ ਦੇ ਉੱਦਮ ਸਦਕਾ ਪੀ. ਐੱਚ. ਸੀ. ਭੂੰਗਾ ਵਿਖੇ ਡਾ. ਰਣਜੀਤ ਸਿੰਘ ਘੋਤਡ਼ਾ ਸੀਨੀਅਰ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਅੱਖਾਂ ਦਾ ਦਾਨ (ਮਰਨ ਉਪਰੰਤ) ਕਰਨ ਸਬੰਧੀ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ । ਇਸ ਵਿਚ ਲੋਕਾਂ ਨੂੰ ਨੇਤਰ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਜਾਣਕਾਰੀ ਦਿੱਤੀ ਗਈ ਕਿ 70 ਸਾਲ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਮਰਨ ਉਪਰੰਤ ਅੱਖਾਂ ਦਾ ਦਾਨ, ਸਰੀਰ ਦਾਨ ਤੇ ਅੰਗ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਸਰਬੱਤ ਦੇ ਭਲੇ ਦੀ ਕਾਮਨਾ ਕਰਨੀ ਚਾਹੀਦੀ ਹੈ, ਕਿਉਂਕਿ ਸਰਬੱਤ ਦੇ ਭਲੇ ’ਚ ਹੀ ਆਪਣਾ ਭਲਾ ਹੈ। ਮਾਨਵਤਾ ਦੀ ਸੇਵਾ ਹੀ ਮਨੁੱਖ ਦੀ ਅਸਲੀ ਪਛਾਣ ਹੈ। ਜਿਊਂਦੇ ਜੀਅ ਖੂਨ ਦਾਨ ਅਤੇ ਮਰਨ ਤੋਂ ਬਾਅਦ ਅੱਖਾਂ ਦਾਨ, ਅੰਗ ਦਾਨ ਤੇ ਸਰੀਰ ਦਾਨ ਸਭ ਤੋਂ ਉੱਤਮ ਦਾਨ ਮੰਨਿਆ ਗਿਆ ਹੈ। ਇਸ ਲਈ ਸੇਵਾ ਕਾਰਜਾਂ ’ਚ ਲੱਗੇ ਇਨਸਾਨ ਸਮਾਜ ਵਿਚ ਸਦਾ ਆਦਰ ਤੇ ਸਨਮਾਨ ਦੇ ਪਾਤਰ ਹੁੰਦੇ ਹਨ। ਇਹ ਦਾਨ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ ਅਤੇ ਪੀ.ਜੀ.ਆਈ. ਚੰਡੀਗਡ਼੍ਹ ਵਿਖੇ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ’ਚ ਅੱਖਾਂ ਦੇ ਦਾਨੀਆਂ ਵੱਲੋਂ ਫਾਰਮ ਭਰ ਕੇ ਇਸ ਮਹਾਦਾਨ ਨਾਲ ਸਹਿਮਤੀ ਪ੍ਰਗਟਾਈ ਗਈ ਅਤੇ ਮੌਕੇ ’ਤੇ ਸੰਸਥਾ ਵੱਲੋਂ ਦਾਨੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਗੁਰਦੀਪ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਜਤਿੰਦਰ ਭਾਟੀਆ, ਡਾ. ਜਗਤਾਰ ਸਿੰਘ, ਡਾ. ਸ਼ਮਿੰਦਰ ਕੌਰ, ਡਾ. ਜਸਪ੍ਰੀਤ ਕੌਰ, ਮਨਜੀਤ ਸਿੰਘ, ਕਮਲਜੀਤ ਸੈਣੀ, ਅਨੀਤਾ, ਰਘੁਵੀਰ ਸਿੰਘ ਤੇ ਹੋਰ ਸਮੂਹ ਕਰਮਚਾਰੀ ਹਾਜ਼ਰ ਸਨ।
‘ਬੇਟੀ ਬਚਾਓ ਬੇਟੀ ਪਡ਼੍ਹਾਓ’ ਤਹਿਤ ਭਾਤਪੁਰ ਜੱਟਾਂ ਵਿਖੇ ਸਮਾਗਮ
NEXT STORY