ਹੁਸ਼ਿਆਰਪੁਰ (ਜ.ਬ.)-ਨਜ਼ਦੀਕੀ ਪਿੰਡ ਅਲਾਵਲਪੁਰ ਵਿਖੇ ਸੰਤ ਬਾਬਾ ਧੰਨਾ ਸਿੰਘ ਜੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੋਹਰੀਆਂ ਦੌਡ਼ਾਂ ਕਰਵਾਈਆਂ ਗਈਆਂ, ਜਿਸ ਵਿਚ 45 ਬੈਲ ਗੱਡੀਆਂ ਨੇ ਹਿੱਸਾ ਲਿਆ। ਬਾਬਾ ਭਰਪੂਰ ਸਿੰਘ ਨੇ ਅਰਦਾਸ ਕਰਨ ਉਪਰੰਤ ਦੌਡ਼ਾਂ ਸ਼ੁਰੂ ਕਰਵਾਈਆਂ ਜਿਸ ਵਿਚ ਚਰਨਜੀਤ ਸਿੰਘ ਬੁਗਰਾ ਦੀ ਬੈਲ ਗੱਡੀ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਮੋਟਰਸਾਈਕਲ ਇਨਾਮ ਵਜੋਂ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਬਾਬਾ ਭਰਪੂਰ ਸਿੰਘ ਤੇ ਪ੍ਰਬੰਧਕਾਂ ਨੇ ਕੀਤੀ। ਇਸ ਮੌਕੇ ਕਿਰਪਾਲ ਸਿੰਘ, ਬੌਬੀ ਸਰਪੰਚ, ਰਮਨ ਅਲਾਵਲਪੁਰ, ਚਰਨਜੀਤ ਸਿੰਘ ਬੁਗਰਾ, ਅਵਤਾਰ ਸਿੰਘ, ਨਿਰਮਲ ਸਿੰਘ, ਪੱਪੂ ਅਲਾਵਲਪੁਰ, ਪੰਮਾ, ਕੁੱਕਾ ਤੇ ਪਲਵਿੰਦਰ ਸਿੰਘ ਅਲਾਵਲਪੁਰ ਆਦਿ ਬਲਦਾਂ ਦੀਆਂ ਦੌਡ਼ਾਂ ਦੇ ਸ਼ੌਕੀਨ ਹਾਜ਼ਰ ਸਨ।
ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦਾ ਗਠਨ
NEXT STORY