ਹੁਸ਼ਿਆਰਪੁਰ (ਗੁਪਤਾ)-ਸੈਂਟ ਮੇਰਿਜ ਕਾਨਵੈਂਟ ਸਕੂਲ ਟਾਂਡਾ ਵਿਖੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਸਬੰਧੀ ਸਕੂਲ ਦੀ ਪ੍ਰਿੰ. ਸਿਸਟਰ ਰੋਜੀਟਾ ਦੀ ਅਗਵਾਈ ’ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਡਾਇਰੈਕਟਰ ਫਾਦਰ ਸੁਬੀਨ ਟੈਕੇਡਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਸਰਸਵਤੀ ਵੰਦਨਾ ਤੇ ਦੇਸ਼ ਭਗਤੀ ਦੇ ਗੀਤ-ਸੰਗੀਤ ਨਾਲ ਕੀਤਾ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਾਟਕ, ਸਕਿੱਟਾਂ, ਗਿੱਧਾ ਤੇ ਭੰਗਡ਼ਾ ਆਦਿ ਤੋਂ ਇਲਾਵਾ ਹੋਰ ਕਈ ਮਨੋਰੰਜਨ ਪ੍ਰੋਗਰਾਮ ਪੇਸ਼ ਕੀਤੇ ਗਏ। 9ਵੀਂ ਕਲਾਸ ਦੇ ਵਿਦਿਆਰਥੀਆਂ ਨੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣ ਦੇ ਨਾਲ-ਨਾਲ ਫਨੀ ਗੇਮ ਤੇ ਕੋਰਿਓਗ੍ਰਾਫ਼ੀ ਆਦਿ ਪੇਸ਼ ਕਰਦੇ ਸਮਾਗਮ ’ਚ ਚਾਰ ਚੰਨ ਲਾ ਦਿੱਤੇ। ਇਸ ਮੌਕੇ ਫਾਦਰ ਸੁਬੀਨ ਟੈਕੇਡਤ ਨੇ ਕਿਹਾ ਕਿ ਮਿਹਨਤ ਤੇ ਲਗਨ ਨਾਲ ਪਡ਼੍ਹਾਈ ਕਰਨ ਵਾਲੇ ਹੀ ਵਿਦਿਆਰਥੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਲਈ ਹਰ ਵਿਦਿਆਰਥੀ ਨੂੰ ਪਡ਼੍ਹਾਈ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਡ਼੍ਹਾਈ ਦੇ ਬਗੈਰ ਇਨਸਾਨ ਦੀ ਕੋਈ ਪਹਿਚਾਣ ਨਹੀਂ ਹੁੰਦੀ ਤੇ ਨਾ ਹੀ ਉਹ ਆਪਣੇ ਭਵਿੱਖ ਨੂੰ ਉਜਵੱਲ ਬਣਾ ਸਕਦਾ ਹੈ। ਇਸ ਮੌਕੇ ਸਿਸਟਰ ਰੋਜੀਟਾ ਪ੍ਰਿੰਸੀਪਲ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਕਾਮਨਾ ਕਰਦੇ ਹੋਏ ਅਸ਼ੀਰਵਾਦ ਦਿੱਤਾ। ਇਸ ਸਮੇਂ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਵੱਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਰਿਫਰੈਂਸ਼ਮੈਂਟ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਪਰਮਾਤਮਾ ਚਡ਼੍ਹਦੀ ਕਲਾ ਵਿਖੇ ਰੱਖਣ, ਦੀ ਅਰਦਾਸ ਕੀਤੀ ਗਈ। ਇਸ ਮੌਕੇ ਸਿਸਟਰ ਲਿਜ਼ਬਾ, ਸਿਸਟਰ ਕ੍ਰਿਸਟੀਨਾ, ਸਿਸਟਰ ਸੀਮਾ, ਗੁਰਪ੍ਰੀਤ ਕੌਰ, ਦੀਪਿਕਾ ਜੈਨ, ਰਜਿੰਦਰ ਕੌਰ, ਨਵਜੀਤ ਕੌਰ, ਈਸ਼ਵਰ ਅਲੀ, ਮਨੀਸ਼ਾ ਸ਼ਰਮਾ, ਵਰਿੰਦਰ ਕੌਰ, ਪਰਮਿੰਦਰ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ।
ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ ਦਾ ਕੀਤਾ ਦੌਰਾ
NEXT STORY