ਹੁਸ਼ਿਆਰਪੁਰ (ਅਸ਼ਵਨੀ)-ਮਲਟੀਪਰਪਜ਼ ਕੋਆਪ੍ਰੇਟਿਵ ਸੋਸਾਇਟੀ ਕੂਕਾਨੇਟ ਵੱਲੋਂ ਮ੍ਰਿਤਕ ਮੈਂਬਰਾਂ ਦੇ ਨਾਂ ’ਤੇ ਜਾਅਲੀ ਕਰਜ਼ੇ ਦੇਣ ਅਤੇ ਕੁੱਝ ਬੋਗਸ ਨਾਵਾਂ ’ਤੇ ਕਰਜ਼ੇ ਵੰਡੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਹਰਕਤ ’ਚ ਆ ਗਿਆ ਹੈ। ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਯੂਨਿਟ ਦੇ ਐੱਸ. ਪੀ. ਪ੍ਰਵੀਨ ਕੰਡਾ ਦੀ ਅਗਵਾਈ ’ਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਮਲਟੀਪਰਪਜ਼ ਕੋਆਪ੍ਰੇਟਿਵ ਬੈਂਕ ਢੋਲਵਾਹਾ ਦੀ ਸ਼ਾਖਾ ’ਤੇ ਦਬਿਸ਼ ਬਣਾ ਕੇ ਘਪਲੇ ਸਬੰਧੀ ਦਸਤਾਵੇਜ਼ ਤੇ ਰਿਕਾਰਡ ਕਬਜ਼ੇ ਵਿਚ ਲੈ ਲਿਆ। ਕੀ ਹੈ ਮਾਮਲਾ ਵਿਜੀਲੈਂਸ ਬਿਊਰੋ ਦੇ ਐੱਸ. ਪੀ. ਪ੍ਰਵੀਨ ਕੰਡਾ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਕੂਕਾਨੇਟ ਦੇ 2 ਵਿਅਕਤੀਆਂ ਪਵਨ ਕੁਮਾਰ ਤੇ ਅੱਛਰ ਸਿੰਘ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਕੂਕਾਨੇਟ ਦੀ ਸੋਸਾਇਟੀ ਦੇ ਅਧਿਕਾਰੀਆਂ ਤੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਢੋਲਵਾਹਾ ਸ਼ਾਖਾ ਦੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੱਖਾਂ ਰੁਪਏ ਦੇ ਜਾਅਲੀ ਕਰਜ਼ੇ ਦਿੱਤੇ ਗਏ ਹਨ। ਸ਼੍ਰੀ ਕੰਡਾ ਨੇ ਦੱਸਿਆ ਕਿ ਇਹ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਦੋ ਸੀਨੀਅਰ ਮੈਨੇਜਰਾਂ ਸੁੱਚਾ ਸਿੰਘ ਤੇ ਕਰਨੈਲ ਸਿੰਘ ਦੀ ਹਾਜ਼ਰੀ ਵਿਚ ਛਾਪੇਮਾਰੀ ਦੌਰਾਨ ਕਾਫੀ ਰਿਕਾਰਡ ਕਬਜ਼ੇ ਵਿਚ ਲਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਮ੍ਰਿਤਕ ਕੂਡ਼ ਸਿੰਘ ਦੇ ਨਾਂ ’ਤੇ 1.86 ਲੱਖ, ਮ੍ਰਿਤਕ ਹਰਨਾਮ ਸਿੰਘ ਦੇ ਨਾਂ ’ਤੇ 2.28 ਲੱਖ, ਮ੍ਰਿਤਕ ਸੀਤਾ ਰਾਮ ਦੇ ਨਾਂ ’ਤੇ 20 ਹਜ਼ਾਰ ਰੁਪਏ, ਮ੍ਰਿਤਕ ਪ੍ਰਕਾਸ਼ ਚੰਦ ਦੇ ਨਾਂ ’ਤੇ 13 ਹਜ਼ਾਰ ਰੁਪਏ ਦੀ ਰਾਸ਼ੀ ਕਰਜ਼ੇ ਦੇ ਤੌਰ ’ਤੇ ਦਰਸਾਈ ਗਈ ਹੈ। ਨਹੀਂ ਬਖਸ਼ਿਆ ਜਾਵੇਗਾ ਹੇਰਾਫੇਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੱਸਿਆ ਕਿ ਵਿਭਾਗ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਹੇਰਾਫੇਰੀ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅੌਰਤਾਂ ਰਾਜਨੀਤਕ, ਧਾਰਮਕ ਤੇ ਸਮਾਜਕ ਸਰਗਰਮੀਆਂ ’ਚ ਹਿੱਸਾ ਲੈ ਕੇ ਹਰੇਕ ਦੇ ਦੁੱਖ-ਸੁੱਖ ’ਚ ਭਾਈਵਾਲ ਬਣਨ : ਸਰਿਤਾ ਸ਼ਰਮਾ
NEXT STORY