ਹੁਸ਼ਿਆਰਪੁਰ (ਨਾਗਲਾ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਬੀ.ਏ. ਸਮੈਸਟਰ ਦੇ ਨਤੀਜਿਆਂ ’ਚ ਜ਼ਿਲਾ ਪੱਧਰੀ ਸਥਾਨ ਹਾਸਲ ਕੀਤੇ। ਕਾਲਜ ਡਾਇਰੈਕਟਰ ਰਵਿੰਦਰ ਕੌਰ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਬੀ.ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਮੰਜੂ ਨੇ 71.09 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲੇ ’ਚ ਦੂਜਾ, ਪਰਵਿੰਦਰ ਕੌਰ ਨੇ 70.90 ਫੀਸਦੀ ਅੰਕ ਲੈ ਕੇ ਜ਼ਿਲੇ ’ਚ ਤੀਜਾ ਤੇ ਅੰਜੂ ਬਾਲਾ ਨੇ 69.27 ਫੀਸਦੀ ਲੰਕ ਲੈ ਕੇ ਜ਼ਿਲੇ ’ਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਬੀ.ਬੀ.ਏ. ਸਮੈਸਟਰ ਤੀਜਾ ਦੀ ਮਨੀਸ਼ਾ ਤੇ ਭਾਵਨਾ ਸ਼ਰਮਾ ਨੇ 76.36 ਫੀਸਦੀ ਅੰਕ ਲੈ ਕੇ ਜ਼ਿਲੇ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀ.ਬੀ.ਏ. ਪੰਜਵਾਂ ਦੀ ਮਮਤਾ ਨੇ 75.66 ਫੀਸਦੀ ਅੰਕ ਲੈ ਕੇ ਜ਼ਿਲੇ ’ਚ ਦੂਜਾ, ਸੁਰਭੀ ਦੇਵੀ ਨੇ 75.16 ਫੀਸਦੀ ਅੰਕ ਲੈ ਕੇ ਜ਼ਿਲੇ ’ਚੋਂ ਤੀਜਾ ਸਥਾਨ ਤੇ ਮਾਨਸੀ ਨੇ 72 ਫੀਸਦੀ ਅੰਕ ਲੈ ਕੇ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਕਾਲਜ ਡਾਇਰੈਕਟਰ ਰਵਿੰਦਰ ਕੌਰ ਚੱਢਾ, ਕਾਰਜਕਾਰੀ ਪ੍ਰਿੰ. ਡਾ. ਮੀਤੂ ਸਮੇਤ ਕਾਮਰਸ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ, ਪ੍ਰੋ. ਨਵਜੀਤ ਕੌਰ, ਪ੍ਰੋ. ਸੁਮਨ, ਪ੍ਰੋ. ਸੁਰਭੀ, ਪ੍ਰੋ. ਮੋਨਿਕਾ, ਪ੍ਰੋ. ਮੀਨਾਕਸ਼ੀ, ਪ੍ਰੋ. ਸੰਜੀਵ, ਪ੍ਰੋ. ਰਾਜਦੀਪ, ਪ੍ਰੋ. ਸਵੇਤਾ ਆਦਿ ਹਾਜ਼ਰ ਸਨ। ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ।
ਪਿੰਡ ਟੋਹਲੀਆਂ ਨੂੰ 5.50 ਲੱਖ ਰੁਪਏ ਦੇ ਫੰਡ ਜਾਰੀ : ਡਾ. ਰਾਜ ਕੁਮਾਰ
NEXT STORY