ਹਾਜੀਪੁਰ (ਜੋਸ਼ੀ)-ਦਾਤਾਰਪੁਰ ਦੇ ਲਾਗੇ 19 ਜੂਨ ਨੂੰ ਕੰਡੀ ਨਹਿਰ ’ਚ ਨਹਾਉਂਦੇ ਹੋਏ ਡੁੱਬੇ ਨੌਜਵਾਨ ਦੀ ਲਾਸ਼ ਅੱਜ ਬਰਾਮਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਸਾਨੂੰ 19 ਜੂਨ ਨੂੰ ਸੂਚਨਾ ਮਿਲੀ ਸੀ ਕਿ ਦਾਤਾਰਪੁਰ ਦੇ ਲਾਗੇ ਇਕ ਨੌਜਵਾਨ ਕੰਡੀ ਨਹਿਰ ’ਚ ਨਹਾਉਂਦੇ ਹੋਏ ਡੁੱਬ ਗਿਆ ਹੈ। ਸੂਚਨਾ ਮਿਲਣ ’ਤੇ ਤਲਵਾੜਾ ਪੁਲਸ ਮੌਕੇ ’ਤੇ ਪੁੱਜੀ ਪਰ ਦੇਰ ਸ਼ਾਮ ਤੱਕ ਨਾਂ ਤਾਂ ਨੌਜਵਾਨ ਦੀ ਲਾਸ਼ ਮਿਲੀ ਸੀ ਅਤੇ ਨਾਂ ਹੀ ਉਸ ਦਾ ਨਾਮ ਪਤਾ ਚਲ ਸਕਿਆ ਸੀ ਕਿਉਂਕਿ ਜੋ ਬਾਕੀ ਦੇ ਲੜਕੇ ਉਸ ਨਾਲ ਨਹਿਰ ’ਚ ਨਹਾ ਰਹੇ ਸਨ, ਉਹ ਡਰਦੇ ਮਾਰੇ ਉੱਥੋਂ ਦੋੜ ਗਏ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ
ਅੱਜ ਨਹਿਰ ’ਚ ਡੁੱਬੇ ਨੌਜਵਾਨ ਦੇ ਘਰਦਿਆਂ ਨੇ ਤਲਵਾੜਾ ਪੁਲਸ ਨਾਲ ਸੰਪਰਕ ਕੀਤਾ ਅਤੇ ਦਸਿਆ ਕਿ ਸਾਡਾ ਲੜਕਾ ਹਰਪ੍ਰੀਤ ਸਿੰਘ (24) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੈਂਕਾਂ ਪੁਲਸ ਸਟੇਸ਼ਨ ਭਿੱਖੀ ਵਿੰਡ ਜ਼ਿਲ੍ਹਾ ਤਰਨਤਾਰਨ ਜੋ ਆਪਣੇ ਪੰਜ ਹੋਰ ਸਾਥੀਆਂ ਨਾਲ ਫਾਈਨਾਂਸ ਕੰਪਨੀ ’ਚ ਕੰਮ ਕਰਦਾ ਸੀ ਅਤੇ ਕੰਮ ਦੇ ਸਿਲਸਲੇ ’ਚ ਹੀ ਉਹ ਆਪਣੇ ਸਾਥੀਆਂ ਨਾਲ ਇਸ ਸਾਈਡ ਆਇਆ ਹੋਇਆ ਸੀ। ਗਰਮੀ ਜ਼ਿਆਦਾ ਹੋਣ ਕਰਕੇ ਉਹ ਕੰਡੀ ਨਹਿਰ ’ਚ ਨਹਾਉਣ ਲੱਗ ਪਏ। ਨਹਾਉਂਦੇ ਹੋਏ ਹਰਪ੍ਰੀਤ ਸਿੰਘ ਨਹਿਰ ’ਚ ਡੁੱਬ ਗਿਆ। ਜਿਸ ਦੀ ਲਾਸ਼ ਅੱਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਨਹਿਰ ’ਚੋਂ ਬਾਹਰ ਕੱਢ ਲਈ ਹੈ। ਤਲਵਾੜਾ ਪੁਲਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ ਥੱਪੜ, ਵੀਡੀਓ ਵਾਇਰਲ ਹੋਣ ਮਗਰੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੁਣ ਹੋਵੇਗਾ ਠੰਡ ਵਰਗਾ ਅਹਿਸਾਸ, ਮੌਸਮ ਵਿਭਾਗ ਨੇ 5 ਦਿਨਾਂ ਦੀ ਕਰ 'ਤੀ ਭਵਿੱਖਬਾਣੀ
NEXT STORY