ਹੁਸ਼ਿਆਰਪੁਰ (ਗੁਰਮੀਤ)- ਅੱਜ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜੀਏਟ ਸਕੂਲ ਚੱਬੇਵਾਲ ਵਿਖੇ ਪ੍ਰਿੰਸੀਪਲ ਡਾ. ਅਨੀਤਾ ਕੁਮਾਰੀ ਦੀ ਅਗਵਾਈ ਹੇਠ 11ਵੀਂ ਜਮਾਤ ਦੀਆਂ ਵਿਦਿਆਰਥਣਾ ਵੱਲੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਫੇਅਰਵੈੱਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵਿਦਿਆਰਥਣਾਂ ਵੱਲੋਂ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ ਗਏ। ਇਸ ਮੌਕੇ ਵਿਦਿਆਰਥਣਾਂ ਵੱਲੋਂ ਲੋਕ ਨਾਚ, ਲੋਕ ਗੀਤ, ਸਕਿੱਟ ਅਤੇ ਮਾਡਲਿੰਗ ਆਦਿ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਮਾਡਲਿੰਗ ਵਿਚ ਮਿਸ ਫੇਅਰਵੈੱਲ ਚੁਣੀ ਗਈ 12ਵੀਂ ਆਰਟਸ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੂੰ ਪ੍ਰਿੰਸੀਪਲ ਡਾ. ਅਨੀਤਾ ਕੁਮਾਰੀ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਨੀਤਾ ਕੁਮਾਰੀ ਨੇ ਵਿਦਿਆਰਥਣਾਂ ਨੂੰ ਆਉਣ ਵਾਲੇ ਸਮੇਂ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਅਤੇ ਕਿਹਾ ਉਹ ਉੱਚ ਵਿਦਿਆ ਹਾਸਲ ਕਰਕੇ ਅਜਿਹਾ ਸਥਾਨ ਪ੍ਰਾਪਤ ਕਰਨ, ਜਿਸ ਨਾਲ ਆਪਣਾ ਤੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਂ ਰੌਸ਼ਨ ਹੋਵੇ। ਉਨ੍ਹਾਂ ਕਿਹਾ ਕਿ ਅੋਜੋਕੇ ਸਮੇਂ ਦੌਰਾਨ ਲਡ਼ਕੀਆਂ ਲਡ਼ਕਿਆਂ ਨਾਲੋਂ ਹਰ ਖੇਤਰ ਵਿਚ ਮੋਹਰੀ ਹਨ। ਸਮਾਰੋਹ ਦੇ ਅਖੀਰ ਵਿਚ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ।®
ਕਾਲਜ ਵਿਖੇ ਮਨਾਇਆ ਕੌਮਾਂਤਰੀ ਮਾਂ-ਬੋਲੀ ਦਿਵਸ
NEXT STORY