ਹੁਸ਼ਿਆਰਪੁਰ (ਪੰਡਿਤ)-ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਹੋਏ ਸਨਮਾਨ ਸਮਾਗਮ ਵਿਚ ਕੌਮੀ ਖੇਡਾਂ ਵਿਚ ਸਿਲਵਰ ਮੈਡਲ ਹਾਸਲ ਕਰਨ ਵਾਲੀ ਸਕੂਲ ਦੀ ਹੋਣਹਾਰ ਅਥਲੀਟ ਰੋਜ਼ਪ੍ਰੀਤ ਕੌਰ ਨੂੰ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਮਹਿੰਗਾ ਸਿੰਘ ਦੀ ਅਗਵਾਈ ਵਿਚ ਹੋਏ ਇਸ ਸਨਮਾਨ ਸਮਾਗਮ ਵਿਚ ਬੀਤੇ ਦਿਨ ਗੁਜਰਾਤ ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚ ਰਿਲੇਅ ਦੌਡ਼ ’ਚ ਸਿਲਵਰ ਮੈਡਲ ਹਾਸਲ ਕਰਨ ਵਾਲੀ ਸਕੂਲ ਦੀ ਹੋਣਹਾਰ ਅਥਲੀਟ ਰੋਜ਼ਪ੍ਰੀਤ ਕੌਰ ਨੂੰ ਅਤੇ ਉਸਦੇ ਕੋਚ ਸਰਵਣ ਸਿੰਘ ਨੂੰ ਸਕੂਲ ਕਮੇਟੀ ਸਰਪ੍ਰਸਤ ਬਲਬੀਰ ਸਿੰਘ ਢਿੱਲੋਂ ਅਤੇ ਪ੍ਰਧਾਨ ਪਰਮਿੰਦਰ ਸਿੰਘ ਨੇ ਸਨਮਾਨਤ ਕੀਤਾ ਅਤੇ 5 ਹਜ਼ਾਰ ਦਾ ਨਕਦ ਇਨਾਮ ਦਿੱਤਾ। ਇਸ ਮੌਕੇ ਕਮੇਟੀ ਮੀਤ ਪ੍ਰਧਾਨ ਨਿਰਮਲ ਸਿੰਘ ਮੱਲ੍ਹੀ ਅਤੇ ਕੌਮਾਂਤਰੀ ਅਥਲੀਟ ਰਹੇ ਨਵਾਬ ਸਿੰਘ ਨੇ ਕਿਹਾ ਕਿ ਇਸ ਹੋਣਹਾਰ ਅਥਲੀਟ ਨੂੰ ਕੌਮਾਂਤਰੀ ਪੱਧਰ ਦੀ ਅਥਲੀਟ ਬਣਾਉਣ ਲਈ ਸਕੂਲ ਕਮੇਟੀ ਲਗਾਤਾਰ ਉਸਦੀ ਮਦਦ ਕਰੇਗੀ। ਇਸ ਮੌਕੇ ਜਸਵੰਤ ਸਿੰਘ ਢਿੱਲੋਂ, ਕੁਲਦੀਪ ਸਿੰਘ ਹੀਰ, ਮਨਜੀਤ ਸਿੰਘ ਧਾਲੀਵਾਲ, ਹਰਚਰਨ ਸਿੰਘ ਧਾਲੀਵਾਲ, ਮਨਜੀਤ ਸਿੰਘ ਕੰਧਾਲਾ ਸ਼ੇਖਾਂ, ਅਮਨਦੀਪ ਸਿੰਘ ਢਿੱਲੋਂ, ਹਰਉਪਿੰਦਰ ਸਿੰਘ, ਵਿਸ਼ਾਲ ਵਰਮਾ ਅਤੇ ਸਮੂਹ ਸਟਾਫ ਮੌਜੂਦ ਸੀ।
ਬਹੁਰੰਗ ਕਲਾ ਮੰਚ ਵੱਲੋਂ ਨੁਕਡ਼ ਨਾਟਕ ‘ਸੰਕਲਪ ਤੋਂ ਸਿੱਧੀ ਤੱਕ’ ਦਾ ਪ੍ਰਦਰਸ਼ਨ
NEXT STORY