ਐਟਰਟੇਨਮੈਂਟ ਡੈਸਕ- ਦੱਖਣੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਾਈਂ ਪੱਲਵੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਸਾਈਂ ਪੱਲਵੀ ਫਿਲਮ ਇੰਡਸਟਰੀ 'ਚ ਇੱਕ ਬਿਨਾਂ ਮੇਕਅਪ ਵਾਲੀ ਅਦਾਕਾਰਾ ਵਜੋਂ ਵੀ ਮਸ਼ਹੂਰ ਹੈ, ਜੋ ਫਿਲਮਾਂ ਵਿੱਚ ਬਿਨਾਂ ਮੇਕਅਪ ਦੇ ਦਿਖਾਈ ਦਿੰਦੀ ਹੈ। ਸਾਈਂ ਪੱਲਵੀ ਨਾ ਸਿਰਫ਼ ਦੱਖਣ 'ਚ ਸਗੋਂ ਉੱਤਰ ਵਿੱਚ ਵੀ ਬਹੁਤ ਮਸ਼ਹੂਰ ਹੈ ਅਤੇ ਉਹ ਜਲਦੀ ਹੀ ਰਣਬੀਰ ਕਪੂਰ ਦੇ ਨਾਲ ਫਿਲਮ 'ਰਾਮਾਇਣ' 'ਚ ਸੀਤਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ 'ਅਮਰਨ' ਫੇਮ ਸਾਈਂ ਪੱਲਵੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ।
ਇਹ ਵੀ ਪੜ੍ਹੋ- ਮਹਿਲਾ ਫੈਨਜ਼ ਨੂੰ ਕਿੱਸ ਕਰਨ ਦੇ ਮਾਮਲੇ 'ਚ ਉਦਿਤ ਨਾਰਾਇਣ ਨੇ ਦਿੱਤੀ ਸਫ਼ਾਈ
'ਥੰਡੇਲ' ਦੇ ਟ੍ਰੇਲਰ ਲਾਂਚ 'ਤੇ ਕਿਉਂ ਨਹੀਂ ਆਈ ਅਦਾਕਾਰਾ
ਸਾਈਂ ਪੱਲਵੀ ਇਸ ਸਮੇਂ ਆਪਣੀ ਆਉਣ ਵਾਲੀ ਤੇਲਗੂ ਫਿਲਮ 'ਥੰਡੇਲ' ਨੂੰ ਲੈ ਕੇ ਸੁਰਖੀਆਂ 'ਚ ਹੈ, ਜਿਸ 'ਚ ਨਾਗਾ ਚੈਤੰਨਿਆ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਹਾਲ ਹੀ 'ਚ 'ਥੰਡੇਲ' ਦਾ ਟ੍ਰੇਲਰ ਲਾਂਚ ਈਵੈਂਟ ਮੁੰਬਈ 'ਚ ਹੋਇਆ, ਜਿੱਥੇ ਆਮਿਰ ਖਾਨ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ, ਪ੍ਰਸ਼ੰਸਕ ਫਿਲਮ ਦੀ ਮੁੱਖ ਅਦਾਕਾਰਾ ਸਾਈਂ ਪੱਲਵੀ ਨੂੰ ਨਾ ਦੇਖ ਕੇ ਬਹੁਤ ਨਿਰਾਸ਼ ਹੋਏ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸਾਈਂ ਟ੍ਰੇਲਰ ਲਾਂਚ 'ਤੇ ਕਿਉਂ ਨਹੀਂ ਗਏ।
ਇਹ ਵੀ ਪੜ੍ਹੋ-ਅਦਾਕਾਰ ਸੁਦੇਸ਼ ਲਹਿਰੀ ਦੇ ਵੱਜਿਆ ਥੱਪੜ, ਖੁਦ ਖੋਲ੍ਹਿਆ ਭੇਤ
ਸਾਈਂ ਪੱਲਵੀ ਦੀ ਵਿਗੜੀ ਸਿਹਤ
ਦਰਅਸਲ, ਸਾਈਂ ਪੱਲਵੀ ਦੀ ਤਬੀਅਤ ਠੀਕ ਨਹੀਂ ਹੈ ਅਤੇ ਇਸ ਕਾਰਨ ਡਾਕਟਰ ਨੇ ਅਦਾਕਾਰਾ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਵੀ ਦਿੱਤੀ ਹੈ। ਆਰਾਮ ਦੀ ਘਾਟ ਕਾਰਨ ਸਾਈਂ ਨੂੰ ਬੁਖਾਰ ਹੋ ਗਿਆ, ਜਿਸ ਕਾਰਨ ਡਾਕਟਰਾਂ ਨੇ ਹੁਣ ਉਸਨੂੰ 2 ਦਿਨ ਲਈ ਪੂਰਾ ਬੈੱਡ ਰੈਸਟ ਲੈਣ ਦੀ ਸਲਾਹ ਦਿੱਤੀ ਹੈ। ਇਸ ਬਾਰੇ ਜਾਣਕਾਰੀ ਖੁਦ ਉਨ੍ਹਾਂ ਦੀ ਫਿਲਮ ਦੇ ਨਿਰਦੇਸ਼ਕ ਨੇ ਦਿੱਤੀ ਹੈ।
ਇਹ ਵੀ ਪੜ੍ਹੋ- ਰਵੀਨਾ ਟੰਡਨ ਨੇ ਐਕਟਰ ਨੂੰ ਕਰ 'ਤੀ ਕਿੱਸ, ਮਗਰੋਂ ਹੋਇਆ ਬੁਰਾ ਹਾਲ
'ਥੰਡੇਲ' ਫਿਲਮ ਕਦੋਂ ਹੋਵੇਗੀ ਰਿਲੀਜ਼
ਸਾਈ ਪੱਲਵੀ ਅਤੇ ਨਾਗਾ ਚੈਤੰਨਿਆ ਸਟਾਰਰ ਫਿਲਮ 'ਥੰਡੇਲ' ਦਾ ਨਿਰਦੇਸ਼ਨ ਚੰਦੂ ਮੋਂਡੇਤੀ ਨੇ ਕੀਤਾ ਹੈ ਅਤੇ ਇਹ ਫਿਲਮ ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਯਾਨੀ 7 ਫਰਵਰੀ 2025 ਨੂੰ ਸਿਨੇਮਾਘਰਾਂ ਰਿਲੀਜ਼ ਹੋਵੇਗੀ। ਸਾਈਂ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ 'ਰਾਮਾਇਣ' 'ਚ ਸਾਈਂ ਪੱਲਵੀ ਨੂੰ ਮਾਤਾ ਸੀਤਾ ਦੀ ਭੂਮਿਕਾ 'ਚ ਦੇਖਣ ਲਈ ਉਤਸ਼ਾਹਿਤ ਹਨ, ਜਿਸ 'ਚ ਰਣਬੀਰ ਕਪੂਰ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਵੀਨਾ ਟੰਡਨ ਨੇ ਐਕਟਰ ਨੂੰ ਕਰ 'ਤੀ ਕਿੱਸ, ਮਗਰੋਂ ਹੋਇਆ ਬੁਰਾ ਹਾਲ
NEXT STORY