ਮੁੰਬਈ- ਰਵੀਨਾ ਟੰਡਨ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੈ, ਜੋ 1990 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ ਤੇ ਅੱਜ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਬਣੀ ਹੋਈ ਹੈ। ਉਨ੍ਹਾਂ ਨੇ 1991 ਵਿੱਚ ਫਿਲਮ 'ਪੱਥਰ ਕੇ ਫੂਲ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ ‘ਦਿਲਵਾਲੇ’, ‘ਲਾਡਲਾ’, ‘ਕਸ਼ੱਤਰੀਆ’ ਅਤੇ ‘ਮਾਤਰ’ ਵਰਗੀਆਂ ਫਿਲਮਾਂ ਨਾਲ ਪ੍ਰਸਿੱਧੀ ਹਾਸਲ ਕੀਤੀ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇਣ ਨਾਲ ਉਨ੍ਹਾਂ ਨੂੰ ਆਪਣੇ ਸਮੇਂ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਦਾ ਖਿਤਾਬ ਮਿਲਿਆ।
ਇਹ ਵੀ ਪੜ੍ਹੋ- ਮਹਿਲਾ ਫੈਨਜ਼ ਨੂੰ ਕਿੱਸ ਕਰਨ ਦੇ ਮਾਮਲੇ 'ਚ ਉਦਿਤ ਨਾਰਾਇਣ ਨੇ ਦਿੱਤੀ ਸਫ਼ਾਈ
ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦੀ ਉਨ੍ਹਾਂ ਦੀ ਯੋਗਤਾ ਨੇ ਉਨ੍ਹਾਂ ਨੂੰ ਇੱਕ ਸਫਲ ਕਰੀਅਰ ਬਣਾਉਣ 'ਚ ਸਹਾਇਤਾ ਕੀਤੀ। ਇਸ ਦਿੱਗਜ ਅਦਾਕਾਰਾ ਨੇ ਹਾਲ ਹੀ ਵਿੱਚ ਫਿਲਮ ਇੰਡਸਟਰੀ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੇ ਇੱਕ ਪਰੇਸ਼ਾਨ ਕਰਨ ਵਾਲੇ ਅਨੁਭਵ ਬਾਰੇ ਗੱਲ ਕੀਤੀ। ਅਦਾਕਾਰਾ ਨੇ ਇੱਕ ਸੀਨ ਦੌਰਾਨ ਵਾਪਰੀ ਇੱਕ ਘਟਨਾ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦੇ ਬੁੱਲ੍ਹ ਗਲਤੀ ਨਾਲ ਇੱਕ ਪੁਰਸ਼ ਸਹਿ-ਅਦਾਕਾਰ ਦੇ ਬੁੱਲ੍ਹਾਂ ਨੂੰ ਛੂਹ ਗਏ ਸਨ, ਜਿਸ ਨਾਲ ਉਸ ਨੂੰ ਇੰਨਾ ਅਜੀਬ ਲੱਗਾ ਕਿ ਉਸ ਨੇ ਉਲਟੀ ਕਰ ਦਿੱਤੀ। ਭਾਵੇਂ ਰਵੀਨਾ ਨੇ ਅਦਾਕਾਰ ਜਾਂ ਫਿਲਮ ਦਾ ਨਾਮ ਨਹੀਂ ਦੱਸਿਆ, ਪਰ ਇਸ ਘਟਨਾ ਦਾ ਉਸ ‘ਤੇ ਡੂੰਘਾ ਪ੍ਰਭਾਵ ਪਿਆ।ਘਟਨਾ ਨੂੰ ਯਾਦ ਕਰਦਿਆਂ, ਰਵੀਨਾ ਨੇ ਉਸ ਦ੍ਰਿਸ਼ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਮੈਨੂੰ ਯਾਦ ਹੈ ਕਿ ਮੈਂ ਇੱਕ ਪੁਰਸ਼ ਅਦਾਕਾਰ ਨਾਲ ਥੋੜ੍ਹਾ ਜਿਹਾ ਰਫ਼ ਹੈਂਡਲਿੰਗ ਸੀਨ ਕਰ ਰਹੀ ਸੀ ਅਤੇ ਮੈਨੂੰ ਯਾਦ ਹੈ ਕਿ ਉਸ ਦੇ ਬੁੱਲ੍ਹ ਗਲਤੀ ਨਾਲ ਮੇਰੇ ਬੁੱਲ੍ਹਾਂ ਨੂੰ ਛੂਹ ਗਏ ਸਨ। ਇਹ ਗਲਤੀ ਨਾਲ ਹੋਇਆ, ਇਸ ਦੀ ਲੋੜ ਵੀ ਨਹੀਂ ਸੀ। ਇਹ ਇੱਕ ਗਲਤੀ ਸੀ। ਮੈਂ ਆਪਣੇ ਕਮਰੇ ਵਿੱਚ ਗਈ ਅਤੇ ਉਲਟੀ ਕਰ ਦਿੱਤੀ।” ਕਿਉਂਕਿ ਮੈਂ ਬਿਲਕੁਲ ਵੀ ਸਹਿਜ ਮਹਿਸੂਸ ਨਹੀਂ ਕਰ ਰਹੀ ਸੀ।"
ਇਹ ਵੀ ਪੜ੍ਹੋ-ਅਦਾਕਾਰ ਸੁਦੇਸ਼ ਲਹਿਰੀ ਦੇ ਵੱਜਿਆ ਥੱਪੜ, ਖੁਦ ਖੋਲ੍ਹਿਆ ਭੇਤ
ਉਨ੍ਹਾਂ ਨੇ ਅੱਗੇ ਕਿਹਾ, “ਸ਼ਾਟ ਖਤਮ ਹੋਇਆ ਤੇ ਮੈਂ ਉੱਪਰ ਗਈ ਅਤੇ ਮੈਨੂੰ ਉਲਟੀ ਕਰਨ ਦਾ ਮਨ ਹੋਣ ਲੱਗਾ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ। ਰਵੀਨਾ ਲੰਬੇ ਸਮੇਂ ਤੋਂ ਫਿਲਮਾਂ ਵਿੱਚ ਕਿਸਿੰਗ ਸੀਨ ਕਰਨ ਤੋਂ ਪਰਹੇਜ਼ ਕਰਨ ਦੇ ਆਪਣੇ ਫੈਸਲੇ ਲਈ ਜਾਣੀ ਜਾਂਦੀ ਹੈ, ਇਹ ਇੱਕ ਨਿੱਜੀ ਫੈਸਲਾ ਸੀ ਜੋ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਲਿਆ ਸੀ। ਜਦੋਂ ਇੱਕ ਇੰਟਰਵਿਊ ਵਿੱਚ ਇਸ ਫੈਸਲੇ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ, “ਮੈਂ ਕਦੇ ਅਜਿਹਾ ਨਹੀਂ ਕੀਤਾ ਕਿਉਂਕਿ ਮੈਂ ਸਹਿਜ ਨਹੀਂ ਸੀ।”
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਇਕ ਜੱਸ ਮਾਣਕ ਨੇ ਗਾਇਕੀ ਤੋਂ ਕੀਤਾ ਕਿਨਾਰਾ, ਭੰਬਲਭੂਸੇ 'ਚ ਪਏ ਪ੍ਰਸ਼ੰਸਕ
NEXT STORY