ਹੁਸ਼ਿਆਰਪੁਰ (ਝਾਵਰ)-ਸੰਤ ਨਿਰੰਕਾਰੀ ਮਿਸ਼ਨ ਦੇ ਚੌਥੇ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ ’ਤੇ 23 ਫਰਵਰੀ ਨੂੰ ਦੇਸ਼ ਦੀਆਂ 3200 ਬ੍ਰਾਂਚਾਂ ’ਚ ਸਫ਼ਾਈ ਮੁਹਿੰਮ ਤੇ ਪੌਦੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਸਕੱਤਰ ਸੀ. ਐੱਲ. ਗੁਲਾਟੀ ਤੇ ਮੀਡੀਆ ਇੰਚਾਰਜ ਰਾਜ ਕੁਮਾਰੀ ਨੇ ਦੱਸਿਆ ਕਿ 23 ਫਰਵਰੀ ਨੂੰ ਦੇਸ਼ ਦੇ ਅਲੱਗ-ਅਲੱਗ ਇਤਿਹਾਸਕ ਸਥਾਨਾਂ, ਹਸਪਤਾਲ, ਰੇਲਵੇ ਸਟੇਸ਼ਨਾਂ, ਪਾਰਕਾਂ, ਤਲਾਬਾਂ ’ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੇਵਾਦਲ ਦੇ ਮੈਂਬਰ ਤੇ ਸ਼ਰਧਾਲੂ ਸਫ਼ਾਈ ਤੇ ਪੌਦੇ ਲਾਉਣ ਦੀ ਮੁਹਿੰਮ ’ਚ ਭਾਗ ਲੈਣਗੇ। ਅੱਜ ਇੱਥੇ ਸੰਤ ਨਿਰੰਕਾਰੀ ਬ੍ਰਾਂਚ ਦਸੂਹਾ ਦੇ ਸੰਯੋਜਕ ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਦਸੂਹਾ ਦੇ ਸੰਤ ਨਿਰੰਕਾਰੀ ਭਵਨ ਦੇ ਸ਼ਰਧਾਲੂ 23 ਫਰਵਰੀ ਨੂੰ ਸਵੇਰੇ 8 ਵਜੇ ਭੱਟੀ ਦਾ ਪਿੰਡ ਦੀਆਂ ਗਲੀਆਂ-ਨਾਲੀਆਂ ਤੇ ਸਡ਼ਕਾਂ ਦੀ ਸਫ਼ਾਈ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਡ਼੍ਹਦੀਵਾਲਾ, ਹਰਿਆਣਾ, ਟਾਂਡਾ, ਟੇਰਕਿਆਣਾ, ਬੁੱਲ੍ਹੋਵਾਲ ਬ੍ਰਾਂਚਾਂ ਦੇ ਸ਼ਰਧਾਲੂ ਆਪਣੀ ਸੰਤ ਨਿਰੰਕਾਰੀ ਬ੍ਰਾਂਚਾਂ ਵਿਚ ਸਫ਼ਾਈ ਮੁਹਿੰਮ ’ਚ ਭਾਗ ਲੈਣਗੇ।
ਐੱਚ. ਆਈ. ਵੀ. ਏਡਜ਼ ਪ੍ਰਤੀ ਕੀਤਾ ਜਾਗਰੂਕ
NEXT STORY