ਮੁੰਬਈ- ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਭਾਵੇਂ ਫਿਲਮਾਂ 'ਚ ਘੱਟ ਸਰਗਰਮ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਖਰੀ ਵਾਰ ਫਿਲਮ 'ਗਦਰ 2' 'ਚ ਨਜ਼ਰ ਆਈ ਸੀ ਜਿਸ 'ਚ ਅਦਾਕਾਰਾ ਨੇ ਇੱਕ ਵਾਰ ਫਿਰ ਸਕੀਨਾ ਦੀ ਭੂਮਿਕਾ ਨਿਭਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹਾਲ ਹੀ 'ਚ ਅਮੀਸ਼ਾ ਨੇ ਇੱਕ ਇੰਟਰਵਿਊ 'ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਆਪਣੀ ਦੋਸਤੀ ਬਾਰੇ ਗੱਲ ਕੀਤੀ। ਉਸ ਨੇ ਦੱਸਿਆ ਕਿ ਸੰਜੇ ਦੱਤ ਉਸ ਨੂੰ ਛੋਟੇ ਕੱਪੜੇ ਪਾਉਣ ਦੀ ਇਜਾਜ਼ਤ ਨਹੀਂ ਦਿੰਦੇ। ਜੇਕਰ ਉਹ ਅਦਾਕਾਰ ਦੇ ਘਰ ਜਾਂਦੀ ਹੈ, ਤਾਂ ਉਸ ਨੂੰ ਵੈਸਟਰਨ ਕੱਪੜੇ ਜਾਂ ਸ਼ਾਰਟਸ ਪਹਿਨਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ 'ਚ ਭਰਤੀ
ਸੰਜੇ ਦੱਤ ਹਨ ਬਹੁਤ ਹੀ ਪ੍ਰੋਟੈਕਟਿਵ
ਅਦਾਕਾਰਾ ਅਮੀਸ਼ਾ ਪਟੇਲ ਨੇ ਦਿੱਤੇ ਇੱਕ ਇੰਟਰਵਿਊ 'ਚ ਬਾਲੀਵੁੱਡ ਸਿਤਾਰਿਆਂ ਨਾਲ ਆਪਣੀ ਦੋਸਤੀ ਬਾਰੇ ਗੱਲ ਕੀਤੀ। ਇਸ ਦੌਰਾਨ, ਜਦੋਂ ਉਸ ਨੂੰ ਬੀ-ਟਾਊਨ ਦੇ ਬਾਬਾ ਯਾਨੀ ਸੰਜੇ ਦੱਤ ਨਾਲ ਆਪਣਾ ਜਨਮਦਿਨ ਮਨਾਉਣ ਦੀ ਤਸਵੀਰ ਦਿਖਾਈ ਗਈ, ਤਾਂ ਅਦਾਕਾਰਾ ਨੇ ਇੱਕ ਦਿਲਚਸਪ ਖੁਲਾਸਾ ਕੀਤਾ ਅਤੇ ਕਿਹਾ, 'ਤਾਂ ਇਹ ਸੰਜੇ ਦੱਤ ਦੇ ਨਾਲ ਹੈ, ਮੇਰੇ ਜਨਮਦਿਨ 'ਤੇ ਉਨ੍ਹਾਂ ਦੇ ਘਰ, ਉਹ ਮੇਰੇ ਪ੍ਰਤੀ ਬਹੁਤ ਪ੍ਰੋਟੈਕਟਿਵ ਹਨ।'
ਇਹ ਵੀ ਪੜ੍ਹੋ- Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਵੈਸਟਰਨ ਕੱਪੜੇ ਪਹਿਨਣ ਦੀ ਨਹੀਂ ਹੈ ਇਜਾਜ਼ਤ
ਅਮੀਸ਼ਾ ਪਟੇਲ ਨੇ ਅੱਗੇ ਕਿਹਾ, 'ਜਦੋਂ ਵੀ ਮੈਂ ਸੰਜੇ ਦੱਤ ਦੇ ਘਰ ਜਾਂਦੀ ਹਾਂ, ਮੈਨੂੰ ਸ਼ਾਰਟਸ ਪਹਿਨਣ ਦੀ ਇਜਾਜ਼ਤ ਨਹੀਂ ਹੈ।' ਮੈਨੂੰ ਵੈਸਟਰਨ ਕੱਪੜੇ ਪਾਉਣ ਦੀ ਵੀ ਇਜਾਜ਼ਤ ਨਹੀਂ ਹੈ। ਮੈਨੂੰ ਉਸ ਸਮੇਂ ਸਲਵਾਰ ਅਤੇ ਕਮੀਜ਼ ਪਹਿਨਣੀ ਪੈਂਦੀ ਹੈ। ਅਦਾਕਾਰਾ ਅੱਗੇ ਕਹਿੰਦੀ ਹੈ, 'ਸੰਜੂ ਇੱਕ ਅਜਿਹਾ ਵਿਅਕਤੀ ਹੈ ਜੋ ਮੈਨੂੰ ਕਹਿੰਦਾ ਹੈ ਕਿ ਤੂੰ ਇਸ ਫਿਲਮ ਇੰਡਸਟਰੀ 'ਚ ਰਹਿਣ ਲਈ ਬਹੁਤ ਮਾਸੂਮ ਹੈਂ।' ਮੈਂ ਤੇਰਾ ਵਿਆਹ ਕਰਵਾ ਦਿਆਂਗਾ, ਮੈਂ ਇੱਕ ਮੁੰਡਾ ਲੱਭਾਂਗਾ ਅਤੇ ਤੇਰਾ ਵਿਆਹ ਕਰ ਦਵਾਂਗਾਂ।ਗੱਲਬਾਤ ਦੌਰਾਨ, 'ਗਦਰ' ਅਦਾਕਾਰਾ ਨੇ ਇਹ ਵੀ ਦੱਸਿਆ ਕਿ ਸੰਜੇ ਦੱਤ ਉਸ ਨਾਲ ਇੱਕ ਛੋਟੇ ਬੱਚੇ ਵਾਂਗ ਪੇਸ਼ ਆਉਂਦੇ ਹਨ। ਉਹ ਹਮੇਸ਼ਾ ਉਸ ਨੂੰ ਪੁੱਛਦਾ ਰਹਿੰਦੇ ਹਨ ਕਿ ਕੀ ਉਹ ਠੀਕ ਹੈ? ਉਹ ਕਹਿੰਦੀ ਹੈ, 'ਤਾਂ ਇਹ ਤਸਵੀਰ ਮੇਰੇ ਜਨਮਦਿਨ ਦੀ ਹੈ, ਸੰਜੇ ਦੱਤ ਦੇ ਘਰ 'ਤੇ ਅਤੇ ਮੈਂ ਸਲਵਾਰ ਕਮੀਜ਼ ਪਾਈ ਹੋਈ ਹੈ।' ਇਹ ਇੱਕ ਨਿੱਜੀ ਪਾਰਟੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਗਾਇਕਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਸਪਤਾਲ 'ਚ ਭਰਤੀ
NEXT STORY