ਹੁਸ਼ਿਆਰਪੁਰ (ਪੰਡਤ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ’ਤੇ ਐੱਸ. ਐੱਮ. ਓ. ਟਾਂਡਾ ਡਾ. ਕੇਵਲ ਸਿੰਘ ਦੀ ਅਗਵਾਈ ਵਿੱਚ ਕਾਲੇ ਮੋਤੀਏ ਸਬੰਧੀ ਸੱਤ ਦਿਨਾਂ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਆਉਣ ਵਾਲੇ ਲੋਕਾਂ ਨੂੰ ਐੱਸ. ਐੱਮ. ਓ. ਟਾਂਡਾ ਡਾ. ਕੇਵਲ ਸਿੰਘ ਨੇ ਕਾਲੇ ਮੋਤੀਏ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਾ ਮੋਤੀਆ ਜਾਂ ਗੁਲੂਕੋਮਾ ਅੱਖਾਂ ’ਤੇ ਜ਼ਿਆਦਾ ਦਬਾਅ ਪੈਣ ਕਾਰਨ ਹੁੰਦਾ ਹੈ। ਇਸ ਦਾ ਇਲਾਜ ਨਾ ਕਰਵਾਉਣ ਕਾਰਨ ਮਨੁੱਖ ਅੰਨ੍ਹੇਪਣ ਦਾ ਸ਼ਿਕਾਰ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਵਿੱਚ ਕਾਲੇ ਮੋਤੀਏ ਬਾਰੇ ਜਾਗਰੂਕਤਾ ਪੈਦਾ ਕਰਨ ਲਈ 10 ਮਾਰਚ ਤੋਂ 16 ਮਾਰਚ ਤੱਕ ਕਾਲਾ ਮੋਤੀਆ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਲੋਕਾਂ ਨੂੰ ਇਸ ਦੇ ਕਾਰਨਾਂ, ਜਾਂਚ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਲੋਕ ਇਸ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਮੁਫਤ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਜਸਵਿੰਦਰ ਕੁਮਾਰ, ਡਾਕਟਰ ਕੇ. ਆਰ. ਬਾਲੀ, ਡਾ. ਕਰਮਜੀਤ, ਵਿਨੋਦ ਕੁਮਾਰ, ਸ਼ਸੀ ਬਾਲਾ ਅਤੇ ਬਲਰਾਜ ਆਦਿ ਤੋਂ ਇਲਾਵਾ ਹਸਪਤਾਲ ਦਾ ਪੂਰਾ ਸਟਾਫ਼ ਅਤੇ ਆਮ ਲੋਕ ਵੀ ਮੌਜੂਦ ਸਨ।
ਸਾਬਕਾ ਫੌਜੀ ਨੂੰ ਪਹਿਲਾਂ ਕੀਤਾ ਅਗਵਾ ਫਿਰ ਕਤਲ
NEXT STORY