ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਕੂਲ ਵਿਚ ਯੁਵਾ ਸ਼ਕਤੀ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿਚ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਵੱਖ-ਵੱਖ ਸੂਰਬੀਰਾਂ, ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਿੰ. ਲਲਿਤਾ ਰਾਣੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਮਾਰਚ ਦਾ ਦਿਨ ਪੰਜਾਬ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦਿਨ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਖਾਤਰ ਹੱਸ-ਹੱਸ ਕੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਪਿੰ੍ਰ. ਲਲਿਤਾ ਰਾਣੀ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਆਜ਼ਾਦੀ ਦਾ ਆਨੰਦ ਅਸੀ ਮਾਣ ਰਹੇ ਹਾਂ ਉਹ ਉਨ੍ਹਾਂ ਸੂਰਬੀਰਾਂ ਦੁਆਰਾ ਹੀ ਦਿੱਤੀ ਗਈ ਹੈ ਅਤੇ ਯੁਵਾ ਸ਼ਕਤੀ ਨੂੰ ਅੱਗੇ ਵੱਧ ਕੇ ਦੇਸ਼ ਵਿਚ ਫੈਲ ਰਹੀਆਂ ਮਹਾਂਮਾਰੀਆਂ ਨਸ਼ਾ, ਦਾਜ ਪ੍ਰਥਾ ਅਤੇ ਭਰੂਣ ਹੱਤਿਆ ਆਦਿ ਕੁਰੀਤੀਆਂ ਨੂੰ ਸਮਾਜ ਵਿਚੋਂ ਦੂਰ ਕਰਨ ਲਈ ਯੁਵਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਹੀ ਸਾਡੇ ਵੱਲੋਂ ਉਨ੍ਹਾਂ ਸੂਰਬੀਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਿਚ ਚਿੱਤਰਕਲਾ, ਕਵਿਤਾ, ਭਾਸ਼ਣ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਪਿੰ੍ਰ. ਲਲਿਤਾ ਰਾਣੀ ਵੱਲੋਂ ਇਨਾਮ ਦਿੱਤੇ ਗਏ। ਇਸ ਮੌਕੇ ਪੁਨੀਤ, ਅਨੂ ਨੰਦਾ, ਅਨੀਤਾ ਚਾਵਲਾ, ਸ਼ਾਲੂ, ਰਜਨੀ ਨਾਹਰ ਵੀ ਹਾਜ਼ਰ ਸਨ। ਫੋਟੋ
ਮਰਨ ਉਪਰੰਤ ਰੌਸ਼ਨੀ ਪ੍ਰਦਾਨ ਕਰਨਗੀਆਂ ਚਾਨਣ ਸਿੰਘ ਦੀਆਂ ਅੱਖਾਂ
NEXT STORY