ਹੁਸ਼ਿਆਰਪੁਰ (ਜ.ਬ.)-ਜਲੰਧਰ ਰੋਡ ’ਤੇ ਸਬਜ਼ੀ ਮੰਡੀ ਚੌਕ ਦੇ ਨਜ਼ਦੀਕ ਇਕ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕੀਤੀ ਹੈ। ਇਸ ਦੀ ਜਾਣਕਾਰੀ ਸਵੇਰੇ ਦੁਕਾਨ ਖੁੱਲ੍ਹਣ ਉਪਰੰਤ ਿਮਲੀ। ਸੁੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਮੌਕੇ ’ਤੇ ਪਹੁੰਚ ਮਾਮਲੇ ਦੀ ਜਾਂਚ ’ਚ ਜੁੱਟ ਗਈ। ਪੁਲਸ ਨੇ ਦੁਕਾਨ ਦੇ ਅੰਦਰ ਚੋਰਾਂ ਵੱਲੋਂ ਪ੍ਰਯੋਗ ਕੀਤੇ ਗਏ ਪੇਚਕਸ ਤੇ ਹੋਰ ਸਾਮਾਨ ਬਰਾਮਦ ਕਰ ਲਿਆ। ਚੋਰ ਇੰਨੇ ਤੇਜ਼ ਸਨ ਕਿ ਚੋਰੀ ਦੀ ਵਾਰਦਾਤ ਉਪਰੰਤ ਸੀ.ਸੀ.ਟੀ.ਵੀ. ਦੀ ਡੀ.ਵੀ.ਆਰ. ਵੀ ਨਾਲ ਲੈ ਗਏ। ਇਲੈਕਟ੍ਰਾਨਿਕ ਦੁਕਾਨ ਦੇ ਮਾਲਕ ਰਾਜੀਵ ਅਗਰਵਾਲ ਨੇ ਦੱਸਿਆ ਕਿ ਉਹ ਤਾਲਾ ਲਾ ਕੇ ਰਾਤ ਘਰ ਗਏ ਸੀ, ਜਦ ਸਵੇਰੇ ਦੁਕਾਨ ਖੋਲ੍ਹੀ ਤਾਂ ਗੱਲੇ ਦਾ ਕਾਊਂਟਰ ਦੇਖ ਪਤਾ ਚੱਲਿਆ ਕਿ ਇਸ ’ਚ ਕਿਸੇ ਨੇ ਭੰਨ ਤੋੜ ਕੀਤੀ ਹੈ। ਅੰਦਰ ਜਾ ਕੇ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਦੁਕਾਨ ’ਚੋਂ 5 ਐੱਲ.ਈ.ਡੀ. ਦੇ ਨਾਲ 5 ਹੋਮ ਥਿਏਟਰ ਤੇ ਗੱਲੇ ’ਚੋਂ ਕਰੀਬ 8 ਹਜ਼ਾਰ ਰੁਪਏ ਚੋਰੀ ਹੋ ਗਏ ਹਨ। ਇਸ ਸਬੰਧੀ ਐੱਸ.ਐੱਸ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸਪਾਸ ਦੀਆਂ ਦੁਕਾਨਾਂ ਬਾਹਰ ਲੱਗੇ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਕਰਕੇ ਚੋਰਾਂ ਦੀ ਸ਼ਿਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਲੈਕਟ੍ਰਾਨਿਕ ਦੀ ਦੁਕਾਨ ਅੰਦਰ ਖਿਲਰੇ ਸਾਮਾਨ ਦਾ ਦ੍ਰਿਸ਼ ਤੇ ਜਾਣਕਾਰੀ ਦਿੰਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ।
ਡੀ. ਸੀ. ਵੱਲੋਂ ਰਿਸ਼ਵਤ ਮਾਮਲੇ ਦੀ ਜਾਂਚ ਦੇ ਆਦੇਸ਼
NEXT STORY