ਹੁਸ਼ਿਆਰਪੁਰ (ਅਮਰਿੰਦਰ)-ਮਹਾਰਾਣਾ ਪ੍ਰਤਾਪ ਚੌਕ ’ਚ ਅੱਜ ਦੁਪਹਿਰ 12.45 ’ਤੇ ਇਕ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਬਜ਼ੁਰਗ ਰਘਵੀਰ ਸਿੰਘ ਸੈਣੀ ਵਾਸੀ ਨੰਗਲ ਸ਼ਹੀਦਾਂ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਭਾਰੀ ਸੰਖਿਆ ’ਚ ਮੌਜੂਦ ਲੋਕਾਂ ਤੇ ਟਰੈਫਿਕ ਪੁਲਸ ਕਰਮਚਾਰੀਆਂ ਨੇ ਐਂਬੂਲੈਂਸ ਦੀ ਇੰਤਜ਼ਾਰ ਕਰਨ ਦੀ ਬਜਾਏ ਥ੍ਰੀ ਵੀਲ੍ਹਰ ’ਚ ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਡਾਕਟਰ ਤੇ ਮੈਡੀਕਲ ਸਟਾਫ਼ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਰਘਵੀਰ ਸਿੰਘ ਦੀਆਂ ਦੋਵਾਂ ਲੱਤਾਂ ’ਚ ਫ੍ਰੈਕਚਰ ਦੀ ਅਸ਼ੰਕਾ ਹੈ, ਉੱਥੇ ਸਿਰ ਤੇ ਸਰੀਰ ਦੇ ਕਈ ਹਿੱਸਿਆਂ ’ਚ ਗੰਭੀਰ ਸੱਟਾਂ ਲੱਗੀਆਂ ਹਨ। ਸਾਈਕਲ ’ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਰਘਵੀਰ ਸੈਣੀ ਸਿਵਲ ਹਸਪਤਾਲ ’ਚ ਜ਼ਖਮੀ ਰਘਵੀਰ ਸਿੰਘ ਸੈਣੀ ਅਨੁਸਾਰ ਉਸ ਕਿਸੇ ਸਰਕਾਰੀ ਕੰਮ ਹੁਸ਼ਿਆਰਪੁਰ ਆਇਆ ਸੀ। ਕੰਮ ਪੂਰਾ ਹੋਣ ਉਪਰੰਤ ਆਪਣੇ ਸਾਈਕਲ ’ਤੇ ਨੰਗਲ ਸ਼ਹੀਦਾਂ ਪਿੰਡ ਜਾ ਰਿਹਾ ਸੀ ਤਾਂ ਪ੍ਰਭਾਤ ਚੌਕ ’ਚ ਅਚਾਨਕ ਉਸ ਸਾਹਮਣੇ ਤੇਜ਼ੀ ਨਾਲ ਟਰੱਕ ਆ ਗਿਆ, ਜਿਸ ਦੀ ਲਪੇਟ ’ਚ ਆ ਕੇ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਭਰਤ ਮਸੀਹ ਨੇ ਦੱਸਿਆ ਕਿ ਮਹਾਰਾਣਾ ਪ੍ਰਤਾਪ ਚੌਕ ’ਤੇ ਮੌਜੂਦ ਪੁਲਸ ਤੇ ਟਰੈਫਿਕ ਪੁਲਸ ਦੀ ਸਹਾਇਤਾ ਨਾਲ ਜ਼ਖਮੀ ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਪੁਲਸ ਮੌਕੇ ’ਤੇ ਹੀ ਦੋਸ਼ੀ ਚਾਲਕ ਨੂੰ ਟਰੱਕ ਸਮੇਤ ਕਾਬੂ ਕਰਕੇ ਪੁੱਛਗਿੱਛ ਲਈ ਥਾਣੇ ਲੈ ਆਈ। ਸਿਵਲ ਹਸਪਤਾਲ ’ਚ ਜ਼ਖ਼ਮੀ ਰਘਵੀਰ ਸਿੰਘ ਸੈਣੀ ਦੇ ਬਿਆਨਾਂ ਉਪਰੰਤ ਹੀ ਪੁਲਸ ਇਸ ਮਾਮਲੇ ’ਚ ਦੋਸ਼ੀ ਟਰੱਕ ਚਾਲਕ ਦੇ ਖਿਲਾਫ਼ ਕੋਈ ਅਗਲੇਰੀ ਕਾਰਵਾਈ ਕਰੇਗੀ।
ਨਸ਼ੇ ਵਾਲੇ ਪਾਊਡਰ ਸਮੇਤ ਮੋਟਰਸਾਈਕਲ ਸਵਾਰ ਕਾਬੂ²
NEXT STORY