ਹੁਸ਼ਿਆਰਪੁਰ (ਨਲੋਆ)-ਪਿੰਡ ਕਟੌਡ਼ ਵਿਖੇ ਜਗਤ ਗੁਰੂ ਸ੍ਰੀ ਰਵਿਦਾਸ ਜੀ ਦੇ 642ਵੇਂ ਜਨਮ ਦਿਵਸ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਲਸ਼ਕਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜੀ ਨੇ ਦੱਸਿਆ ਕਿ 29 ਮਾਰਚ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ ਹੋਵੇਗੀ ਉਸ ਉਪਰੰਤ ਖੁੱਲ੍ਹੇ ਪੰਡਾਲ ਵਿਚ ਮਹਾਨ ਸੰਤ ਸੰਮੇਲਨ ਹੋਵੇਗਾ। ਜਿਸ ’ਚ ਵੱਖ-ਵੱਖ ਸਥਾਨਾਂਂ ਤੋਂ ਸੰਤ ਮਹਾਪੁਰਸ਼ਾਂ ਵੱਲੋਂ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋਡ਼ਿਆ ਜਾਵੇਗਾ। ਸੱਚਖੰਡ ਬੱਲਾਂ ਦੇ ਮਹਾਨ ਕਥਾ ਵਾਚਕ ਸ਼੍ਰੀ ਲੇਖ ਰਾਜ ਜੀ ਸੰਗਤਾਂ ਨੂੰ ਆਪਣੀ ਬਾਣੀ ਨਾਲ ਨਿਹਾਲ ਕਰਨਗੇ। ਇਸ ਮੌਕੇ ਪਹੁੰਚ ਰਹੇ ਸੰਤ ਮਹਾਪੁਰਸ਼ਾਂ ਵਿਚ ਸ਼੍ਰੀ 108 ਸੰਤ ਨਰੇਸ਼ ਸਿੰਘ ਜੀ ਨੰਗਲ ਖੁੰਗਾ, ਸੰਤ ਸੁਖਵਿੰਦਰ ਦਾਸ ਢੱਡਾ, ਸੰਤ ਕੈਲਾਸ਼ ਸਿੰਘ ਜੀ ਦਸੂਹਾ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰ ਵਾਲੇ, ਸੰਤ ਲੇਖਰਾਜ ਨੂਰਪੁਰ ਵਾਲੇ, ਸੰਤ ਗੁਰਬਚਨ ਦਾਸ ਚੱਕ ਲਾਧੀਆਂ ਵਾਲੇ, ਸੰਤ ਪ੍ਰੇਮਦਾਸ ਰਜਪਾਲਮਾ, ਸੰਤ ਰਾਮ ਸਿੰਘ ਰਾਜਪੁਰ ਕੰਡੀ ਵਾਲੇ, ਸੰਤ ਹੁਸ਼ਿਆਰ ਸਿੰਘ ਜੀ ਪਹੁੰਚ ਰਹੇ ਹਨ। ਆਈਆਂ ਸੰਗਤਾਂ ਲਈ ਸਵੇਰੇ 9 ਵਜੇ ਤੋਂ ਚਾਹ ਪਕੌਡ਼ਿਆਂ ਦਾ ਲੰਗਰ ਚੱਲੇਗਾ। ਸੰਮੇਲਨ ਦੇ ਅੰਤ ਵਿਚ ਗੁਰੂ ਕਾ ਅਤੁੱਟ ਲੰਗਰ ਵਰਤੇਗਾ।
ਕਰਜ਼ੇ ਤੋਂ ਤੰਗ ਆਏ ਵਿਅਕਤੀ ਨੇ ਕੀਤੀ ਆਤਮ ਹੱਤਿਆ
NEXT STORY