ਹੁਸ਼ਿਆਰਪੁਰ (ਘੁੰਮਣ)-ਦਸੂਹਾ ਦੇ ਪੱਤੀ ਕੁੱਲਿਆਂ ਪਿੰਡ ਵਾਸੀ ਸੀਮਾ ਰਾਣੀ ਨੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਨਾਲ ਮਿਲ ਕੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਤੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨਾਲ ਮੁਲਕਾਤ ਕਰ ਕੇ ਸਾਊਦੀ ਅਰਬ ’ਚ ਫਸੇ ਆਪਣੇ ਪਤੀ ਸਤਵਿੰਦਰ ਕੁਮਾਰ ਨੂੰ ਛੁਡਾਉਣ ਤੇ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਫਰਿਆਦ ਕੀਤੀ ਹੈ। ਖੰਨਾ ਦੇ ਦਫ਼ਤਰ ’ਚ ਜੋਤੀ ਕੁਮਾਰ ਨੇ ਦੱਸਿਆ ਕਿ ਸੀਮਾ ਰਾਣੀ ਨੇ ਸ਼੍ਰੀ ਖੰਨਾ ਨੂੰ ਇਸ ਸਬੰਧੀ ਬੇਨਤੀ ਪੱਤਰ ਸੌਂਪਦੇ ਦੱਸਿਆ ਕਿ ਉਸ ਦਾ ਪਤੀ ਸਤਵਿੰਦਰ ਕੁਮਾਰ ਕਰੀਬ 5 ਸਾਲ ਪਹਿਲਾਂ ਸਾਊਦੀ ਅਰਬ ’ਚ ਗਿਆ ਸੀ ਤੇ ਅਲ ਮਜ਼ੀਦ ਨਾਂ ਇਕ ਕੰਪਨੀ ’ਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਸੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿਅਕਤੀਆਂ ਜੋ ਸਾਊਦੀ ਅਰਬ ’ਚ ਹਨ ਨੇ ਦੱਸਿਆ ਕਿ ਸਤਵਿੰਦਰ ਕੁਮਾਰ ਨੂੰ ਸਾਊਦੀ ਅਰਬ ਪੁਲਸ ਨੇ ਕਿਸੇ ਕਾਰਨ ਗ੍ਰਿਫਤਾਰ ਕਰ ਲਿਆ ਹੈ ਤੇ ਜੇਲ ’ਚ ਹੈ। ਸੀਮਾ ਅਨੁਸਾਰ ਜੇਲ ਤੋਂ ਉਸ ਦੇ ਪਤੀ ਦਾ ਉਸ ਨੂੰ ਫੋਨ ਵੀ ਆਉਂਦਾ ਸੀ। ਪਿੰਡ ਵਾਸੀਆਂ ਨੇ ਖੰਨਾ ਨੂੰ ਦੱਸਿਆ ਕਿ 2 ਮਾਰਚ ਨੂੰ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਸਤਵਿੰਦਰ ਕੁਮਾਰ ਦਾ ਸਿਰ ਸਾਊਦੀ ਅਰਬ ’ਚ ਕਲਮ ਕਰ ਦਿੱਤਾ ਗਿਆ ਹੈ, ਜਿਸ ਦੇ ਕਾਰਨ ਉਸ ਦੇ ਪਰਿਵਾਰ ’ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਨੇ ਖੰਨਾ ਤੋਂ ਸਤਵਿੰਦਰ ਕੁਮਾਰ ਨੂੰ ਭਾਰਤ ਵਾਪਸ ਮੰਗਵਾਉਣ ਦੀ ਅਪੀਲ ਕੀਤੀ ਹੈ। ਖੰਨਾ ਨੇ ਇਸ ਸਬੰਧੀ ਭਰੋਸਾ ਦਿੱਤਾ ਕਿ ਉਹ ਇਸ ਸਬੰਧ ’ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਸਤਵਿੰਦਰ ਕੁਮਾਰ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਅਵਿਨਾਸ਼ ਰਾਏ ਖੰਨਾ ਨੂੰ ਦਸਤਾਵੇਜ਼ ਸੌਂਪਦੇ ਸਤਵਿੰਦਰ ਕੁਮਾਰ ਦੇ ਪਰਿਵਾਰਕ ਮੈਂਬਰ।
² ਏ.ਡੀ. ਸੀ. ਨੇ ਬੀ. ਡੀ. ਪੀ. ਓ ਦਫਤਰ ਅਤੇ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਕੀਤਾ ਨਿਰੀਖਣ
NEXT STORY