ਹੁਸ਼ਿਆਰਪੁਰ (ਅਮਰਿੰਦਰ)-ਸ਼ਹਿਰ ਦੇ ਭਗਤ ਨਗਰ ਦੀ ਰਹਿਣ ਵਾਲੀ ਵਿਆਹੁਤਾ ਰੀਤੀ ਦੀ ਸ਼ਿਕਾਇਤ ’ਤੇ ਧੋਖੇ ਨਾਲ ਦਵਾਈ ਪਿਆ ਕੇ ਗਰਭਪਾਤ ਕਰਵਾਉਣ ਦੇ ਦੋਸ਼ੀ ਪਤੀ ਅਜੇ ਕੁਮਾਰ ਨੂੰ ਮਾਡਲ ਟਾਊਨ ਪੁਲਸ ਨੇ ਦੇਰ ਰਾਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਭਰਤ ਮਸੀਹ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਡਿਊਟੀ ਮੈਜਿਸਟ੍ਰੇਟ ’ਚ ਪੇਸ਼ ਕੀਤਾ ਗਿਆ। ਦੋਸ਼ੀਆਂ ’ਚ ਸ਼ਾਮਲ ਸੱਸ ਮੀਨਾ ਤੇ ਮਾਸੀ ਸੱਸ ਪਿੰਕੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਸ਼ਰਤੀਆ ਬੇਟਾ ਹੋਣ ਦੀ ਦਵਾਈ ਦੱਸ ਕੇ ਕਰਵਾ ਦਿੱਤਾ ਗਰਭਪਾਤਬਲਬੀਰ ਕਾਲੋਨੀ ਦੀ ਰਹਿਣ ਵਾਲੀ ਪੀਡ਼ਤਾ ਰੀਤੀ ਨੇ ਦੱਸਿਆ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਧੋਖੇ ’ਚ ਰੱਖ ਕੇ ਸ਼ਰਤੀਆ ਬੇਟਾ ਹੋਣ ਦੀ ਗੱਲ ਕਹਿ ਕੇ ਦਵਾਈ ਪਿਆ ਦਿੱਤੀ, ਜਿਸ ਕਰ ਕੇ ਉਸ ਦਾ 1 ਮਹੀਨੇ ਦਾ ਗਰਭ ਡਿੱਗ ਗਿਆ। ਪੀਡ਼ਤਾ ਨੇ ਦੱਸਿਆ ਕਿ ਗਰਭਪਾਤ ਹੋਣ ’ਤੇ ਜਦੋਂ ਉਸ ਦੀ ਹਾਲਤ ਖ਼ਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਕੇ ਸਾਰੇ ਫ਼ਰਾਰ ਹੋ ਗਏ। ਜਦੋਂ ਅਜੇ ਨੇ ਆਪਣਾ ਮੋਬਾਇਲ ਸਵਿੱਚ ਆਫ ਕਰ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਫੇਸਬੁੱਕ ਤੇ ਵਟਸਐਪ ਜ਼ਰੀਏ ਹੋਈ ਦੋਸਤੀ ਤੋਂ ਬਾਅਦ ਕੀਤਾ ਸੀ ਵਿਆਹਪੀਡ਼ਤਾ ਅਨੁਸਾਰ ਅਜੇ ਕੁਮਾਰ ਦੁਬਈ ’ਚ ਰਹਿੰਦਾ ਸੀ। ਉਸ ਦੀ ਇਸ ਦੌਰਾਨ ਫੇਸਬੁੱਕ ਤੇ ਵਟਸਐਪ ਦੇ ਜ਼ਰੀਏ ਦੋਸਤੀ ਹੋ ਗਈ। ਅਜੇ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਆਉਂਦੇ ਹੀ ਉਸ ਨਾਲ ਵਿਆਹ ਕਰ ਲਵੇਗਾ। ਵਾਅਦੇ ਅਨੁਸਾਰ 19 ਜਨਵਰੀ 2019 ਨੂੰ ਦੁਬਈ ਤੋਂ ਆਉਂਦੇ ਹੀ ਅਜੇ ਸਿੱਧਾ ਉਸ ਦੇ ਘਰ ਆਇਆ ਤੇ 19 ਫਰਵਰੀ 2019 ਨੂੰ ਹਿਮਾਚਲ ਪ੍ਰਦੇਸ਼ ਦੇ ਮੰਦਰ ਜਾ ਕੇ ਅਸੀਂ ਦੋਵਾਂ ਨੇ ਵਿਆਹ ਕਰ ਲਿਆ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਧੋਖੇ ’ਚ ਰੱਖ ਕੇ ਸੱਸ ਮੀਨਾ ਤੇ ਮਾਸੀ ਸੱਸ ਪਿੰਕੀ ਨੇ ਕਿਹਾ ਕਿ ਉਸ ਨੂੰ ਹਰ ਹਾਲ ’ਚ ਬੇਟਾ ਹੋਣਾ ਚਾਹੀਦਾ ਹੈ, ਇਸ ਲਈ ਇਸ ਦਵਾਈ ਨੂੰ ਖਾ ਲਵੇ। ਦਵਾਈ ਖਾਂਦੇ ਹੀ ਉਸ ਦੀ ਤਬੀਅਤ ਵਿਗਡ਼ ਗਈ ਤੇ ਇਸ ਦੌਰਾਨ ਉਸ ਦਾ 1 ਮਹੀਨੇ ਦੇ ਗਰਭ ਦਾ ਨੁਕਸਾਨ ਹੋ ਗਿਆ।ਪਤੀ ਅਜੇ ਨਾਲ ਰੀਤੀ ਦੀ ਫਾਈਲ ਫੋਟੋ।
ਐਮਰਜੈਂਸੀ ਵਾਰਡ ’ਚ ਟੁੱਟਾ ਪੱਖਾ ਦੇ ਰਿਹੈ ਹਾਦਸੇ ਨੂੰ ਸੱਦਾ
NEXT STORY