ਹੁਸ਼ਿਆਰਪੁਰ (ਚੁੰਬਰ)-ਚੋਣ ਕਮਿਸ਼ਨ ਨੇ ਸੁਤੰਤਰ ਚੋਣਾਂ ਕਰਵਾਉਣ ਲਈ ਨਿਰੀਖਣ ਟੀਮਾਂ ਦਾ ਗਠਨ ਕਰ ਕੇ ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ। ਅੱਜ ਇਸ ਟੀਮ ਨੇ ਕਠਾਰ-ਸ਼ਾਮਚੁਰਾਸੀ ਰੋਡ ਕੋਲ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਅਤੇ ਇਸ ਮੌਕੇ ਪੁਲਸ ਪਾਰਟੀ ਵੱਲੋਂ ਚਲਾਨ ਵੀ ਕੱਟੇ ਗਏ। ਇਲੈਕਸ਼ਨ ਕਮਿਸ਼ਨ ਦੇ ਉਡਨ ਦਸਤਾ ਟੀਮ ਦੇ ਇੰਚਾਰਜ ਲੈਕ. ਗੁਰਿੰਦਰ ਸਿੰਘ ਕਡਿਆਣਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਾਈਟੈੱਕ ਕੈਮਰੇ ਤੇ ਜੀ. ਪੀ. ਐੱਸ. ਸਿਸਟਮ ਨਾਲ ਲੈਸ ਗੱਡੀਆਂ ਤੇ ਟੀਮਾਂ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿਚ 24 ਘੰਟੇ ਗਸ਼ਤ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਟੀਮ ਵੱਲੋਂ ਤੁਰੰਤ ਕਾਰਵਾਈ ਕਰ ਕੇ ਇਲੈਕਸ਼ਨ ਕਮਿਸ਼ਨ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਲੋਡ਼ ਅਨੁਸਾਰ ਮੌਕੇ ’ਤੇ ਐੱਫ. ਆਈ. ਆਰ. ਦਰਜ ਕਰਨ ਦਾ ਵੀ ਨਿਯਮ ਹੈ। ਇਸ ਤਲਾਸ਼ੀ ਮੁਹਿੰਮ ਮੌਕੇ ਸਬ ਇੰਸਪੈਕਟਰ ਜੀਵਨ ਸਿੰਘ, ਗੁਰਮੀਤ ਸ਼ੁਕਲਾ, ਦਰਸ਼ਨ ਸਿੰਘ ਸਹੋਤਾ, ਜੰਗ ਬਹਾਦਰ ਸਿੰਘ ਤੇ ਪੁਲਸ ਪਾਰਟੀ ਦੇ ਹੋਰ ਮੁਲਾਜ਼ਮ ਹਾਜ਼ਰ ਸਨ।
ਪੰਚਾਇਤਾਂ ਦੀ ਧਡ਼ੇਬੰਦੀ ਦਾ ਸ਼ਿਕਾਰ ਹੋ ਰਹੇ ਨੇ ਮਨਰੇਗਾ ਮੇਟ
NEXT STORY