ਹੁਸ਼ਿਆਰਪੁਰ— ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਨੂੰ ਦੁਬਈ ’ਚ ਇਕ ਕਤਲ ਦੇ ਕੇਸ ’ਚ ਗੋਲ਼ੀ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਮਾਹਿਲਪੁਰ ਦੇ ਰਹਿਣ ਵਾਲੇ 21 ਸਾਲਾ ਚਰਨਜੀਤ ਸਿੰਘ ਉਰਫ਼ ਚੰਨੀ ਨੂੰ ਦੁਬਈ ’ਚ ਇਕ ਪਾਕਿਸਤਾਨੀ ਲੜਕੇ ਦੇ ਕਤਲ ਦੇ ਕੇਸ ’ਚ ਸਥਾਨਕ ਕੋਰਟ ਨੇ ਗੋਲ਼ੀ ਮਾਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਮਾਰਚ ਮਹੀਨੇ ਮੁੜ ਵਧਿਆ ਪੰਜਾਬ ’ਚ ਕੋਰੋਨਾ ਦਾ ਕਹਿਰ, ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
ਮਿਲੀ ਜਾਣਕਾਰੀ ਮੁਤਾਬਕ 30 ਮਾਰਚ ਨੂੰ ਦੁਬਈ ਪੁਲਸ ਨੇ ਚੰਨੀ ਦੇ ਦਸਤਖ਼ਤ ਵੀ ਕਰਵਾ ਲਏ ਹਨ ਅਤੇ ਗੋਲ਼ੀ ਮਾਰਨ ਦਾ ਫੈਸਲਾ ਕਿਸੇ ਸਮੇਂ ਵੀ ਆ ਸਕਦਾ ਹੈ। ਬੁੱਧਵਾਰ ਨੂੰ ਪਿਤਾ ਤਿਲਕ ਰਾਜ ਅਤੇ ਮਾਂ ਬਬਲੀ ਨੇ ਦੱਸਿਆ ਕਿ ਚੰਨੀ 4 ਸਾਥੀਆਂ ਸਮੇਤ ਸ਼ਰਾਬ ਦੇ ਮਾਮਲੇ ’ਚ ਫੜਿਆ ਗਿਆ ਸੀ ਪਰ ਉਸ ’ਤੇ ਪਾਕਿਸਤਾਨੀ ਲੜਕੇ ਦਾ ਝੂਠਾ ਕਤਲ ਦਾ ਕੇਸ ਪਾ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਦੁਬਈ ਸਰਕਾਰ ਨਾਲ ਗੱਲਬਾਤ ਕਰਕੇ ਉਸ ਨੂੰ ਵਾਪਸ ਲਿਆਵੇ।
ਇਹ ਵੀ ਪੜ੍ਹੋ : ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਨੂੰ ਮਿਲੀ ਦਰਦਨਾਕ ਮੌਤ, ਦੂਰ ਤੱਕ ਘੜੀਸਦਾ ਲੈ ਗਿਆ ਟਰੱਕ
ਫਰਵਰੀ 2020 ’ਚ ਗਿਆ ਸੀ ਨੌਜਵਾਨ ਦੁਬਈ
ਪਰਿਵਾਰ ਨੇ ਦੱਸਿਆ ਕਿ ਚਰਨਜੀਤ ਸਿੰਘ 12ਵੀਂ ਪਾਸ ਹੈ ਅਤੇ ਉਹ ਘਰ ਦੀ ਗਰੀਬੀ ਦੂਰ ਕਰਨ ਲਈ ਫਰਵਰੀ 2020 ਨੂੰ ਹੈਲਪਰ ਦੇ ਤੌਰ ’ਤੇ ਦੁਬਈ ਗਿਆ ਸੀ। ਦੁਬਈ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਜਦੋਂ ਉਥੇ ਰੋਜ਼ੇ ਚੱਲ ਰਹੇ ਸਨ ਤਾਂ ਚੰਨੀ ਸਮੇਤ 8 ਨੌਜਵਾਨ ਸ਼ਰਾਬ ਦੇ ਮਾਮਲੇ ’ਚ ਪੁਲਸ ਰੇਡ ’ਚ ਫੜੇ ਗਏ ਸਨ। ਉਸ ਸਮੇਂ ਚਰਨਜੀਤ ਸਿੰਘ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਸੀ ਜਦਕਿ ਚਾਰ ਨੌਜਵਾਨ ਫਰਾਰ ਹੋ ਗਏ ਸਨ। ਸ਼ਰਾਬ ਦੇ ਕੇਸ ’ਚ ਤਿੰਨ ਸਾਥੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਹੋਈ ਜਦਕਿ ਚਰਨਜੀਤ ਸਿੰਘ ਨੂੰ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ’ਚ ਨਾਮਜ਼ਦ ਕਰ ਲਿਆ ਸੀ। ਉਸ ਦੇ ਤਿੰਨੋਂ ਸਾਥੀ ਇਕ ਸਾਲ ਦੀ ਸਜ਼ਾ ਕੱਟ ਚੁੱਕੇ ਹਨ ਜਦਕਿ ਚਰਨਜੀਤ ਸਿੰਘ ਦੁਬਈ ’ਚ ਅਲਬਟਲਾ ਸੈਂਟਰ ਜੇਲ ਆਬੁਧਾਬੀ ’ਚ ਬੰਦ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ
ਕਰਜ਼ ਉਤਾਰਣ ਲਈ ਵੇਚ ਦਿੱਤਾ ਸੀ ਮਕਾਨ
ਤਿਲਕ ਰਾਜ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਵਿਦੇਸ਼ ਭੇਜਣ ਲਈ ਬਿਆਜ਼ ’ਤੇ ਕਰਜ਼ ਲਿਆ ਸੀ ਅਤੇ ਉਸ ਦੇ ਫੜੇ ਜਾਣ ਦੇ ਬਾਅਦ ਕਰਜ਼ ਉਤਾਰਣ ਲਈ ਘਰ ਤੱਕ ਵੇਚ ਦਿੱਤਾ ਸੀ ਅਤੇ ਉਹ ਹੁਣ ਸਹੁਰੇ ਘਰ ਰਹਿ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਦੀ ਗੋਲ਼ੀ ਲੱਗਣ ਨਾਲ ਮੌਤ
ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ਸੁਖਬੀਰ ਬਾਦਲ, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)
NEXT STORY