ਕਾਠਗੜ੍ਹ (ਰਾਜੇਸ਼ ਸ਼ਰਮਾ)- ਬਲਾਚੌਰ -ਰੋਪੜ ਹਾਈਵੇਅ ’ਤੇ ਆਸਰੋਂ ਦੇ ਨਜ਼ਦੀਕ ਲਗਾਏ ਗਏ ਹਾਈਟੈਕ ਨਾਕੇ ’ਤੇ ਡਿਊਟੀ ਦੇ ਰਹੇ ਇਕ ਪੁਲਸ ਮੁਲਾਜ਼ਮ ਏ. ਐੱਸ. ਆਈ. ਨੂੰ ਇਕ ਟਰੱਕ ਨੇ ਗਲਤ ਸਾਈਡ ਤੋਂ ਆ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਮੌਕੇ ’ਤੇ ਹੀ ਏ. ਐੱਸ. ਆਈ. ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਰੈਲਮਾਜਰਾ ਨਿਵਾਸੀ ਸੁਰਿੰਦਰਪਾਲ ਛਿੰਦਾ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਏ. ਐੱਸ. ਆਈ. ਸਵਰਨ ਸਿੰਘ ਵਾਸੀ ਪਿੰਡ ਰਾਮਪੁਲ ਬਿਲੜੋ (ਥਾਣਾ ਗੜ੍ਹਸ਼ੰਕਰ) ਬੀਤੀ ਰਾਤ ਜਦੋਂ ਉਕਤ ਹਾਈਵੇਅ ’ਤੇ ਡਿਊਟੀ ਦੇ ਰਿਹਾ ਸੀ ਤਾਂ 9 ਵਜੇ ਦੇ ਕਰੀਬ ਇਕ ਤੇਜ਼ ਰਫ਼ਤਾਰ ਟਰੱਕ ਨੰਬਰ ਐੱਚ. ਪੀ. 12 ਡੀ 8111 ਜੋ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ ਗਲਤ ਦਿਸ਼ਾ ਵਿਚ ਆ ਕੇ ਏ. ਐੱਸ. ਆਈ. ਸਵਰਨ ਸਿੰਘ ’ਤੇ ਜਾ ਚੜ੍ਹਿਆ ਅਤੇ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ।
ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਬੁਰੀ ਤਰ੍ਹਾਂ ਜ਼ਖਮੀ ਹੋਏ ਸਵਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਨੇ ਮੌਕੇ ਤੋਂ ਟਰੱਕ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਦੂਜੇ ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਹਾਦਸੇ ਦੀ ਸੂਚਨਾਂ ਮਿਲਦੇ ਹੀ ਪੁਲਸ ਮਹਿਕਮੇ ਦੇ ਉਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਮ੍ਰਿਤਕ ਸਵਰਨ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਪਹੁੰਚਾਇਆ। ਪੁਲਸ ਨੇ ਟਰੱਕ ਤੇ ਉਸ ਦੇ ਚਾਲਕ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਸਵਰਨ ਸਿੰਘ ਦੀ ਮੌਤ ਸੁਣਕੇ ਸਾਥੀ ਮੁਲਾਜ਼ਮਾਂ ਤੇ ਹਲਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਇਕ ਹੋਰ ਹਾਦਸੇ ਵਿਚ ਐਂਬੂਲੈਂਸ ਪਲਟੀ, ਚਾਲਕ ਜ਼ਖਮੀ
ਇਸੇ ਤਰ੍ਹਾਂ ਰੋਪੜ-ਬਲਾਚੌਰ ਹਾਈਵੇਅ ’ਤੇ ਸਥਿਤ ਹਾਈਟੈਕ ਨਾਕੇ ਦੇ ਨਜ਼ਦੀਕ ਵਾਪਰੇ ਇਕ ਹੋਰ ਹਾਦਸੇ ਵਿਚ ਇਕ ਐਂਬੂਲੈਂਸ ਸੰਤੁਲਨ ਵਿਗਡ਼ਨ ਕਾਰਨ ਪਲਟ ਗਈ ਜਿਸ ਦਾ ਚਾਲਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਐਂਬੂਲੈਂਸ ਦਾ ਚਾਲਕ ਕਿਸੇ ਮਰੀਜ਼ ਨੂੰ ਪੀ. ਜੀ. ਆਈ. ਚੰਡੀਗਡ਼੍ਹ ਛੱਡ ਕੇ ਵਾਪਸ ਆ ਰਿਹਾ ਸੀ ਅਤੇ ਜਦੋਂ ਬੀਤੀ ਰਾਤ 1:30 ਵਜੇ ਦੇ ਕਰੀਬ ਹਾਈਟੈਕ ਨਾਕੇ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਐਂਬੂਲੈਂਸ ਡਿਵਾਈਡਰ ਨਾਲ ਟਕਰਾਉਂਦੀ ਹੋਈ ਪਲਟ ਗਈ ਜਿਸ ਕਾਰਨ ਉਸ ਦੇ ਚਾਲਕ ਦੇ ਮਮੂਲੀ ਸੱਟਾਂ ਲੱਗੀਆਂ। ਜ਼ਖ਼ਮੀ ਚਾਲਕ ਨੂੰ ਸਥਾਨਕ ਇਕ ਡਾਕਟਰ ਤੋਂ ਦਵਾਈ ਆਦਿ ਦੁਆਈ ਗਈ ਅਤੇ ਪੁਲਿਸ ਮੁਲਾਜ਼ਮਾਂ ਨੇ ਨੁਕਸਾਨੀ ਹਾਦਸਾਗ੍ਰਸਤ ਐਂਬੂਲੈਂਸ ਨੂੰ ਸਾਈਡ ’ਤੇ ਕਰਵਾਇਆ।
ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਨੇ ਤੋੜੇ ਪਿਛਲੇ ਰਿਕਾਰਡ, ਦੋ ਵਿਅਕਤੀਆਂ ਦੀ ਮੌਤ ਸਣੇ ਹੋਰ ਨਵੇਂ ਮਾਮਲੇ ਆਏ ਸਾਹਮਣੇ
NEXT STORY