ਸੈਲਾ ਖੁਰਦ (ਅਰੋੜਾ)-ਮਾਹਿਲਪੁਰ ਦੇ ਨਜ਼ਦੀਕ ਪਿੰਡ ਸਰਹਾਲਾ ਕਲਾਂ ਦੇ ਚਰਨਜੀਤ ਸਿੰਘ (22) ਪੁੱਤਰ ਤਿਲਕ ਰਾਜ ਨੂੰ ਦੁਬਈ ’ਚ ਇਕ ਕਤਲ ਕੇਸ ਵਿਚ ਅਦਾਲਤ ਵੱਲੋਂ ਗੋਲੀ ਮਾਰਨ ਦਾ ਹੁਕਮ ਸੁਣਾਉਣ ਤੋਂ ਬਾਅਦ ਚਰਨਜੀਤ ਦੇ ਮਾਤਾ-ਪਿਤਾ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ।
ਆਪਣੇ ਬੇਟੇ ਦੀ ਜਾਨ ਬਚਾਉਣ ਲਈ ਚਰਨਜੀਤ ਦੇ ਪਿਤਾ ਤਿਲਕ ਰਾਜ, ਮਾਤਾ ਬਬਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਿਟੀ ਵੈੱਲਫੇਅਰ ਕਲੱਬ ਮਾਹਿਲਪੁਰ ਦੇ ਪ੍ਰਧਾਨ ਚੰਚਲ ਵਰਮਾ ਰਾਹੀਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਫਰਿਆਦ ਕੀਤੀ ਹੈ ਕਿ ਲੜਕੇ ਦੇ ਮਾਪਿਆਂ ਕੋਲੋਂ ਲਿਖਤੀ ਜਾਣਕਾਰੀ ਮੰਗਵਾ ਕੇ ਵਿਦੇਸ਼ ਮੰਤਰਾਲੇ ਰਾਹੀਂ ਉਸ ਦੀ ਮੌਤ ਦੀ ਸਜ਼ਾ ਮੁਆਫ਼ ਕਰਨ ਲਈ ਯਤਨ ਕੀਤੇ ਜਾਣ।
ਇਹ ਵੀ ਪੜ੍ਹੋ : ਸ੍ਰੀ ਅਦੰਨਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ
ਜ਼ਿਕਰਯੋਗ ਹੈ ਕਿ ਦਰਅਸਲ ਮਾਹਿਲਪੁਰ ਦੇ ਰਹਿਣ ਵਾਲੇ 21 ਸਾਲਾ ਚਰਨਜੀਤ ਸਿੰਘ ਉਰਫ਼ ਚੰਨੀ ਨੂੰ ਦੁਬਈ ’ਚ ਇਕ ਪਾਕਿਸਤਾਨੀ ਲੜਕੇ ਦੇ ਕਤਲ ਦੇ ਕੇਸ ’ਚ ਸਥਾਨਕ ਕੋਰਟ ਨੇ ਗੋਲ਼ੀ ਮਾਰਨ ਦੇ ਹੁਕਮ ਦਿੱਤੇ ਹਨ। 30 ਮਾਰਚ ਨੂੰ ਦੁਬਈ ਪੁਲਸ ਨੇ ਚੰਨੀ ਦੇ ਦਸਤਖ਼ਤ ਵੀ ਕਰਵਾ ਲਏ ਹਨ ਅਤੇ ਗੋਲ਼ੀ ਮਾਰਨ ਦਾ ਫੈਸਲਾ ਕਿਸੇ ਸਮੇਂ ਵੀ ਆ ਸਕਦਾ ਹੈ। ਬੁੱਧਵਾਰ ਨੂੰ ਪਿਤਾ ਤਿਲਕ ਰਾਜ ਅਤੇ ਮਾਂ ਬਬਲੀ ਨੇ ਦੱਸਿਆ ਕਿ ਚੰਨੀ 4 ਸਾਥੀਆਂ ਸਮੇਤ ਸ਼ਰਾਬ ਦੇ ਮਾਮਲੇ ’ਚ ਫੜਿਆ ਗਿਆ ਸੀ ਪਰ ਉਸ ’ਤੇ ਪਾਕਿਸਤਾਨੀ ਲੜਕੇ ਦਾ ਝੂਠਾ ਕਤਲ ਦਾ ਕੇਸ ਪਾ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਦੁਬਈ ਸਰਕਾਰ ਨਾਲ ਗੱਲਬਾਤ ਕਰਕੇ ਉਸ ਨੂੰ ਵਾਪਸ ਲਿਆਵੇ।
ਇਹ ਵੀ ਪੜ੍ਹੋ : ਸਾਵਧਾਨ! 10 ਮਿੰਟਾਂ 'ਚ ਦੁੱਗਣੇ ਪੈਸੇ ਹੋਣ ਦੇ ਲਾਲਚ 'ਚ ਤੁਸੀਂ ਵੀ ਨਾ ਇੰਝ ਹੋ ਜਾਓ ਕਿਤੇ ਠੱਗੀ ਦਾ ਸ਼ਿਕਾਰ
ਫਰਵਰੀ 2020 ’ਚ ਗਿਆ ਸੀ ਨੌਜਵਾਨ ਦੁਬਈ
ਪਰਿਵਾਰ ਨੇ ਦੱਸਿਆ ਕਿ ਚਰਨਜੀਤ ਸਿੰਘ 12ਵੀਂ ਪਾਸ ਹੈ ਅਤੇ ਉਹ ਘਰ ਦੀ ਗਰੀਬੀ ਦੂਰ ਕਰਨ ਲਈ ਫਰਵਰੀ 2020 ਨੂੰ ਹੈਲਪਰ ਦੇ ਤੌਰ ’ਤੇ ਦੁਬਈ ਗਿਆ ਸੀ। ਦੁਬਈ ਜਾਣ ਦੇ ਕੁਝ ਮਹੀਨਿਆਂ ਬਾਅਦ ਹੀ ਜਦੋਂ ਉਥੇ ਰੋਜ਼ੇ ਚੱਲ ਰਹੇ ਸਨ ਤਾਂ ਚੰਨੀ ਸਮੇਤ 8 ਨੌਜਵਾਨ ਸ਼ਰਾਬ ਦੇ ਮਾਮਲੇ ’ਚ ਪੁਲਸ ਰੇਡ ’ਚ ਫੜੇ ਗਏ ਸਨ। ਉਸ ਸਮੇਂ ਚਰਨਜੀਤ ਸਿੰਘ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਸੀ ਜਦਕਿ ਚਾਰ ਨੌਜਵਾਨ ਫਰਾਰ ਹੋ ਗਏ ਸਨ। ਸ਼ਰਾਬ ਦੇ ਕੇਸ ’ਚ ਤਿੰਨ ਸਾਥੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਹੋਈ ਜਦਕਿ ਚਰਨਜੀਤ ਸਿੰਘ ਨੂੰ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ’ਚ ਨਾਮਜ਼ਦ ਕਰ ਲਿਆ ਸੀ। ਉਸ ਦੇ ਤਿੰਨੋਂ ਸਾਥੀ ਇਕ ਸਾਲ ਦੀ ਸਜ਼ਾ ਕੱਟ ਚੁੱਕੇ ਹਨ ਜਦਕਿ ਚਰਨਜੀਤ ਸਿੰਘ ਦੁਬਈ ’ਚ ਅਲਬਟਲਾ ਸੈਂਟਰ ਜੇਲ ਆਬੁਧਾਬੀ ’ਚ ਬੰਦ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਿਸ਼ਨ 2022 ਵਿਧਾਨ ਸਭਾ ਚੋਣਾਂ, ਕੌਣ ਉਤਰੇਗਾ ਚੁਣਾਵੀ ਮੈਦਾਨ ’ਚ ਮਾਂ ਜਾਂ ਬੇਟਾ?
NEXT STORY