ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ ਬੱਸ ਸਟੈਂਡ ਤੋਂ ਸ਼ੁੱਕਰਵਾਰ ਦੀ ਰਾਤ ਹੈਰੋਇਨ ਸਮੇਤ ਕਾਬੂ ਕੀਤੀ ਲੜਕੀ ਮਨੀਸ਼ਾ ਪੁੱਤਰੀ ਪਤਰਸ ਮਸੀਹ ਵਾਸੀ ਪਿੰਡ ਖਜੂਰਲਾ ਥਾਣਾ ਫਗਵਾੜਾ, ਜ਼ਿਲਾ ਕਪੂਰਥਲਾ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸ਼ਨੀਵਾਰ ਡਿਊਟੀ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਜ਼ਿਲਾ ਕੋਰਟ ਕੰਪਲੈਕਸ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪੇਸ਼ੀ ਦੌਰਾਨ ਚਕਮਾ ਦੇ ਕੇ ਭੱਜਣ ਦੀ ਅਸਫਲ ਕੋਸ਼ਿਸ਼ ਕਰਨ ਲੱਗੀ। ਸਖਤ ਮਿਹਨਤ ਤੋਂ ਬਾਅਦ ਕੋਰਟ ਦੇ ਬਾਹਰ ਤੋਂ ਹੀ ਲੜਕੀ ਨੂੰ ਸੜਕ ਤੋਂ ਫੜ ਲਿਆ। ਅਦਾਲਤ 'ਚ ਉਕਤ ਲੜਕੀ ਨੇ ਉਲਟੀ ਆਉਣ ਦਾ ਬਹਾਨਾ ਬਣਾ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਪੁਲਸ ਨੇ ਉਸ ਨੂੰ ਤੁਰੰਤ ਕਾਬੂ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ। ਇਸ ਦੌਰਾਨ ਲੜਕੀ ਵੱਲੋਂ ਇਥੇ ਹਾਈਵੋਲਟੇਜ਼ ਡਰਾਮਾ ਕੀਤਾ ਗਿਆ ਅਤੇ ਉਥੇ ਮੌਜੂਦ ਲੋਕਾਂ ਨੇ ਉਸ ਦੀ ਵੀਡੀਓ ਵੀ ਬਣਾ ਲਈ।
ਡਰਾਮਾ ਕਰਦੇ ਹੋਏ ਲੜਕੀ ਇਕ ਖੰਬੇ ਨੂੰ ਕੜਿੰਗੀ ਪਾ ਕੇ ਖੜ੍ਹੀ ਰਹੀ। ਕਾਫੀ ਦੇਰ ਤੱਕ ਮਹਿਲਾ ਪੁਲਸ ਮੁਲਾਜ਼ਮਾਂ ਅਤੇ ਲੜਕੀ 'ਚ ਜੋਰ ਅਜਮਾਇਸ਼ ਚੱਲਦੀ ਰਹੀ ਪਰ ਅੰਤ ਪੁਲਸ ਮੁਲਾਜ਼ਮਾਂ ਉਸ ਨੂੰ ਖਿੱਚ ਕੇ ਕਾਰ 'ਚ ਪਾਉਣ 'ਚ ਸਫਲ ਹੋ ਗਈਆਂ। ਹਾਲਾਂਕਿ ਜਾਂਚ ਅਧਿਕਾਰੀ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਪੁਲਸ ਕਸਟੱਡੀ 'ਚੋਂ ਨਹੀਂ ਸੀ ਭੱਜੀ, ਸਗੋਂ ਨਸ਼ੇ ਦੀ ਹਾਲਤ 'ਚ ਹੋਣ ਕਰਕੇ ਉਹ ਅਜਿਹਾ ਕਰ ਰਹੀ ਸੀ। ਅਦਾਲਤ 'ਚ ਪੇਸ਼ ਹੋਣ 'ਤੇ ਮਾਣਯੋਗ ਅਦਾਲਤ ਨੇ ਦੋਸ਼ੀ ਲੜਕੀ ਨੂੰ 14 ਦਿਨ ਦਾ ਪੁਲਸ ਰਿਮਾਂਡ ਦੇ ਕੇ ਸੈਂਟਰਲ ਜੇਲ ਭੇਜਣ ਦੇ ਆਦੇਸ਼ ਦਿੱਤੇ ਹਨ।
ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਤਬੀਅਤ ਅਚਾਨਕ ਵਿਗੜੀ
NEXT STORY