ਹੁਸ਼ਿਆਰਪੁਰ (ਅਮਰੀਕ ਕੁਮਾਰ) : ਦਸੂਹਾ ਦੇ ਅਧੀਨ ਪੈਂਦੇ ਪਿੰਡ ਗੋਰਸਿਆ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਬਿਨ੍ਹਾਂ ਕੱਪੜਿਆਂ ਤੋਂ ਵਿਅਕਤੀ ਗੁਰੂਘਰ 'ਚ ਦਾਖਲ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ੍ਰੀ ਅਖੰਡ ਪਾਠ ਦਾ ਭੋਗ ਪੈਣ ਮਗਰੋਂ ਮੁੱਖ ਗ੍ਰੰਥੀ ਪ੍ਰਸਾਦ ਵੰਡਣ ਦੀ ਸੇਵਾ ਨਿਭਾਅ ਰਹੇ ਸਨ ਤਾਂ ਅਚਾਨਕ ਬਹੁਤ ਤੇਜ਼ ਰਫਤਾਰ ਨਾਲ ਇਕ ਅਲਫ ਨੰਗਾ ਵਿਅਕਤੀ ਗੁਰੂ ਘਰ 'ਚ ਦਾਖਲ ਹੋਇਆ ਤੇ ਬੀੜ ਸਾਹਿਬ ਵੱਲ ਉਸ ਨੇ ਛਲਾਂਗ ਮਾਰ ਦਿੱਤੀ ਜੋ ਪਲਟ ਕੇ ਦੂਜੇ ਪਾਸੇ ਜਾ ਡਿੱਗਾ।
ਇਹ ਵੀ ਪੜ੍ਹੋਂ : ਜਲੰਧਰ 'ਚ ਕੋਰੋਨਾ ਦਾ ਤਾਂਡਵ, ਇਕ ਹੋਰ ਮਰੀਜ਼ ਦੀ ਹੋਈ ਮੌਤ
ਇਸ ਦੌਰਾਨ ਗੁਰੂਘਰ 'ਚ ਮੌਜੂਦ ਸਿੰਘਾਂ ਵਲੋਂ ਉਸ ਨੂੰ ਕਾਬੂ ਕਰਕੇ ਗੁਰੂਘਰ ਤੋਂ ਬਾਹਰ ਕੱਢਿਆ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪਿੰਡ ਵਾਸੀਆਂ ਮੁਤਾਬਕ ਉਕਤ ਵਿਅਕਤੀ ਦੀਆਂ ਹਰਕਤਾਂ ਤੋਂ ਉਹ ਮਾਨਸਿਕ ਰੋਗੀ ਲੱਗ ਰਿਹਾ ਹੈ। ਫਿਲਹਾਲ ਇਸ ਸਬੰਧੀ ਪ੍ਰਸ਼ਾਸਨ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ : ਆਬੂਧਾਬੀ 'ਚ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੇ ਪਰਿਵਾਰ ਦੀ ਡਾ.ਓਬਰਾਏ ਨੇ ਫੜ੍ਹੀ ਬਾਂਹ
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਫਿਲਹਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ 'ਤੇ ਦੋਸ਼ੀ ਖਿਲਾਫ ਧਾਰਾ 295 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ
NEXT STORY