ਚੰਡੀਗੜ੍ਹ/ਹੁਸ਼ਿਆਰਪੁਰ (ਅਸ਼ਵਨੀ, ਮਿਸ਼ਰਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਸ ਵੱਲੋਂ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਜਾਂਚ ਪੂਰੀ ਕਰਦੇ ਹੋਏ ਹੁਸ਼ਿਆਰਪੁਰ 'ਚ 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ ਗਿਆ। ਇਸ ਮਾਮਲੇ ਦੀ ਕਾਰਵਾਈ ਤੇਜ਼ੀ ਨਾਲ ਚਲਾਉਣ ਲਈ ਇਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਵੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਇਸ ਮਾਮਲੇ 'ਚ ਮੁਕੱਦਮੇ ਨੂੰ ਫਾਸਟ ਟਰੈਕ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਦੇ ਨਾਲ ਮੁਲਜ਼ਮਾਂ ਦਾ ਸ਼ਿਕਾਰ ਬਣੀ 6 ਸਾਲਾਂ ਦੀ ਬੱਚੀ ਨੂੰ ਤੇਜ਼ੀ ਨਾਲ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ : 'ਪ੍ਰਾਪਰਟੀ ਟੈਕਸ' ਭਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕਿਤੇ ਲੇਟ ਨਾ ਹੋ ਜਾਇਓ
ਦੱਸਣਯੋਗ ਹੈ ਕਿ ਟਾਂਡਾ ਪਿੰਡ 'ਚ ਨਾਬਾਲਗ ਬੱਚੀ ਨਾਲ ਜਬਰ-ਜ਼ਿਨਾਹ ਕਰ ਕੇ ਉਸ ਦਾ ਕਤਲ ਕਰਨ ਅਤੇ ਉਸ ਤੋਂ ਬਾਅਦ ਉਸ ਨੂੰ ਸਾੜ ਦੇਣ ਵਾਲੇ ਦੋਹਾਂ ਮੁਲਜ਼ਮਾਂ ਨੂੰ 21 ਅਕਤੂਬਰ ਦੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਭਾਜਪਾ ਨੇ ਇਸ ਨੂੰ ਆਪਣੇ ਰਾਜਨੀਤਕ ਲਾਭ ਲਈ ਵਰਤਣ ਦੀ ਕੋਸ਼ਿਸ਼ ਦੇ ਤੌਰ ’ਤੇ ਇਸ ਮਾਮਲੇ ਦੀ ਤੁਲਨਾ ਹਾਥਰਸ ਮਾਮਲੇ ਨਾਲ ਕੀਤੀ ਸੀ, ਜਿੱਥੇ ਕਿ ਪੀੜਤਾ ਦੇ ਪਰਿਵਾਰ ਨੂੰ ਹਾਲੇ ਵੀ ਇਨਸਾਫ਼ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਬਾਹਰ ਇਹ ਮਾਮਲਾ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਫਾਹਾ ਲੈਣ ਲੱਗਿਆਂ ਬੈਲਟ ਟੁੱਟਣ ਕਾਰਨ ਹੇਠਾਂ ਡਿਗਿਆ ਵਿਅਕਤੀ, ਫਿਰ ਕੀਤੀ ਖੌਫ਼ਨਾਕ ਵਾਰਦਾਤ
ਹੁਸ਼ਿਆਰਪੁਰ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਗ੍ਰਹਿ ਮਹਿਕਮਾ ਵੀ ਹੈ, ਨੇ ਪੰਜਾਬ ਪੁਲਸ ਨੂੰ 10 ਦਿਨਾਂ ਅੰਦਰ ਆਪਣੀ ਚਾਰਜਸ਼ੀਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਸ ਨੇ ਇਸ ਮਾਮਲੇ ਦੀ ਸਿਰਫ 8 ਦਿਨਾਂ 'ਚ ਜਾਂਚ ਪੂਰੀ ਕਰ ਕੇ ਰਿਕਾਰਡ 9 ਦਿਨਾਂ 'ਚ ਆਪਣੀ ਅੰਤਿਮ ਰਿਪੋਰਟ ਨੀਲਮ ਅਰੋੜਾ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕਰ ਦਿੱਤੀ। ਇਸ ਮਾਮਲੇ 'ਚ ਕੀਤੀ ਗਈ ਜਾਂਚ-ਪੜਤਾਲ, ਜੋ ਕਿ ਡੀ. ਐੱਸ. ਪੀ. (ਔਰਤਾਂ ਖਿਲਾਫ਼ ਅਪਰਾਧ) ਹੁਸ਼ਿਆਰਪੁਰ ਮਾਧਵੀ ਸ਼ਰਮਾ ਵੱਲੋਂ ਐੱਸ. ਐੱਸ. ਪੀ. ਨਵਜੋਤ ਮਾਹਲ ਦੀ ਨਿਗਰਾਨੀ ਹੇਠ ਕੀਤੀ ਗਈ ਸੀ, ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਬੇਹੱਦ ਚੌਕਸੀ ਵਰਤੀ ਗਈ ਸੀ ਅਤੇ ਜਾਂਚ ਬਹੁਤ ਹੀ ਪੇਸ਼ੇਵਾਰਾਨਾ ਢੰਗ ਨਾਲ ਤੇਜ਼ੀ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਹੋਵੇਗੀ ਵਾਪਸੀ!, ਪੁਰਾਣਾ ਮਹਿਕਮਾ ਮਿਲਣ ਦੀਆਂ ਚਰਚਾਵਾਂ ਨੇ ਫੜ੍ਹਿਆ ਜ਼ੋਰ
ਵਾਰਦਾਤ ਵਾਲੀ ਜਗ੍ਹਾ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਸੀ, ਜਦੋਂ ਕਿ ਅਤਿ-ਆਧੁਨਿਕ ਲੈਬੋਰਟਰੀਆਂ 'ਚ ਫੋਰੈਂਸਿਕ ਟ੍ਰੇਨਿੰਗ ਲਈ ਤਕਨੀਕੀ ਸਬੂਤ ਅਤੇ ਡੀ. ਐੱਨ. ਏ. ਦੇ ਨਮੂਨੇ ਲਏ ਗਏ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਮੈਡੀਕਲ ਅਫ਼ਸਰਾਂ ਦੇ ਇਕ ਬੋਰਡ ਵਲੋਂ ਕੀਤਾ ਗਿਆ ਹੈ।
'ਪ੍ਰਾਪਰਟੀ ਟੈਕਸ' ਭਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕਿਤੇ ਲੇਟ ਨਾ ਹੋ ਜਾਇਓ
NEXT STORY