ਪਟਿਆਲਾ ( ਇੰਦਰਜੀਤ) - ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ’ਚ ਰਹਿਣ ਵਾਲਾ ਪਟਿਆਲਾ ਦਾ ਮਾਤਾ ਕੌਸ਼ਲਿਆ ਹਸਪਤਾਲ ਮੁੜ ਵਿਵਾਦ ’ਚ ਘਿਰ ਗਿਆ ਹੈ। ਜਾਣਕਾਰੀ ਅਨੁਸਾਰ ਮਾਤਾ ਕੌਸ਼ਲਿਆ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਮਾਂ ਦੇ ਗਰਭ ’ਚ ਪੱਲ ਰਹੇ ਬੱਚੇ ਦੀ ਮੌਤ ਹੋ ਗਈ। ਪ੍ਰਦਰਸ਼ਨ ਕਰਦੇ ਹੋਏ ਪੀੜਤ ਪਰਿਵਾਰ ਵਾਲਿਆਂ ਨੇ ਡਾਕਟਰਾਂ ’ਤੇ ਬੱਚੇ ਨੂੰ ਮਾਰਨ ਦੇ ਦੋਸ਼ ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਤਿਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਦੇ ਕਹਿਣ ’ਤੇ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ’ਚ ਆਪਣੀ ਪਤਨੀ ਨੂੰ 15 ਤਰੀਕ ਨੂੰ ਭਰਤੀ ਕਰਵਾਇਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਬੱਚੇ ਦੀ ਡਿਲਵਰੀ ਜਲਦੀ ਕਰਨੀ ਪੈ ਸਕਦੀ ਪਰ ਸਮਾਂ ਬੀਤਦਾ ਗਿਆ ਅਤੇ ਡਾਕਟਰਾਂ ਨੇ ਉਸ ਦੀ ਪਤਨੀ ਦੀ ਡਿਲਵਰੀ ਨਹੀਂ ਕੀਤੀ। ਉਨ੍ਹਾਂ ਨੇ ਜਦੋਂ ਬੀਤੇ ਦਿਨ ਅਲਟਰਾ ਸਾਊਂਡ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੇ ਦੀ ਧੜਕਣ ਨਹੀਂ ਚੱਲ ਰਹੀ। ਇਸੇ ਕਾਰਨ ਉਨ੍ਹਾਂ ਡਾਕਟਰਾਂ ’ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਇਨਸਾਫ ਲਈ ਪੁਲਸ ਤੋਂ ਗੁਹਾਰ ਲਾਈ ਹੈ ਅਤੇ ਡਾਕਟਰਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਬਾਦਲਾਂ ਦੇ ਹੱਥ 'ਚ ਐੱਸ.ਜੀ.ਪੀ.ਸੀ. ਦਾ ਰਿਮੋਟ ਕੰਟਰੋਲ : ਔਜਲਾ
NEXT STORY