ਗੁਰਦਾਸਪੁਰ (ਜੀਤ ਮਠਾਰੂ, ਵਿਨੋਦ) - ਥਾਣਾ ਤਿੱਬੜ ਦੀ ਪੁਲਸ ਨੇ ਫ਼ਰਾਰ ਹੋਏ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਕਾਰ ਚੜ੍ਹਾ ਕੇ ਮਾਰ ਦੇਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅਜਿਹਾ ਕਰਨ ਦੇ ਦੋਸ਼ ਹੇਠ ਉਕਤ ਹਵਾਲਾਤੀ ਦੇ ਮਾਂ-ਪਿਉ ਅਤੇ ਭਰਾ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਜਾਣਾਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਚ. ਓ. ਅਮਰੀਕ ਸਿੰਘ ਥਾਣਾ ਤਿੱਬੜ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਉਕਤ ਵਿਅਕਤੀ ਦੇ ਘਰ ਜਦੋਂ ਰੇਡ ਕੀਤੀ ਤਾਂ ਘਰ ’ਚ ਜੋਬਨ ਮਸੀਹ, ਵੀਨਸ, ਮਹਿਕ, ਚਾਹਤ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ: ਨਸ਼ੇੜੀ ਪੁੱਤ ਦਾ ਕਾਰਨਾਮਾ, ਮਾਂ ਨੇ ਪੈਸਿਆਂ ਤੋਂ ਕੀਤਾ ਇਨਕਾਰ ਤਾਂ ਸਿਲੰਡਰ ਬਲਾਸਟ ਕਰ ਘਰ ਨੂੰ ਲਾਈ ਅੱਗ
ਉਕਤ ਲੋਕਾਂ ਤੋਂ ਜਦੋਂ ਅਸ਼ੀਸ਼ ਮਸੀਹ ਬਾਰੇ ਪੁੱਛਿਆ ਗਿਆ ਤਾਂ ’ਤੇ ਉਨ੍ਹਾਂ ਨੇ ਪੁਲਸ ਪਾਰਟੀ ਨੂੰ ਅੰਦਰ ਜਾਣ ਤੋਂ ਰੋਕਿਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਕੇ ਜ਼ਬਰਦਸਤੀ ਬਾਹਰ ਖੜ੍ਹੀ ਕਾਰ ’ਚ ਬੈਠ ਗਏ। ਇਸ ਦੌਰਾਨ ਜੋਬਨ ਮਸੀਹ ਕਾਰ ਸਟਾਰਟ ਕਰ ਕੇ ਭਜਾਉਣ ਲੱਗਾ, ਜਿਸ ਨੂੰ ਏ. ਐੱਸ. ਆਈ. ਰਛਪਾਲ ਸਿੰਘ ਨੇ ਅੱਗੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਕਾਰ ਰਛਪਾਲ ਸਿੰਘ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਮੌਕੇ ਦੌੜ ਕੇ ਆਪਣੀ ਜਾਨ ਬਚਾਈ। ਇਸ ਕਾਰਨ ਪੁਲਸ ਨੇ ਉਕਤ ਚਾਰਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉੱਠੀ ਛੋਟੇ ਦੀ ਵੀ ਅਰਥੀ
ਪੰਜਾਬ ਪੁਲਸ ਦੇ AIG ਦਾ ਪੁੱਤ ਪਿਸਤੌਲ ਤੇ 13 ਗੋਲੀਆਂ ਸਣੇ ਕਾਬੂ
NEXT STORY