ਚੰਡੀਗੜ੍ਹ (ਸੁਸ਼ੀਲ) : ਪੰਜਾਬ ਪੁਲਸ ਦੇ ਏ. ਆਈ. ਜੀ. ਦੇ ਪੁੱਤਰ ਨੂੰ ਚੰਡੀਗੜ੍ਹ ਪੁਲਸ ਨੇ ਸ਼ਨੀਵਾਰ ਰਾਤ ਸੈਕਟਰ-17/18 ਲਾਈਟ ਪੁਆਇੰਟ ਤੋਂ 70 ਲੱਖ ਦੀ ਜੀਪ 'ਚ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕਰ ਲਿਆ। ਜੀਪ 'ਚ ਉਸਦੇ ਨਾਲ ਉਸ ਦਾ ਸਾਥੀ ਵੀ ਬੈਠਾ ਸੀ। ਏ. ਆਈ. ਜੀ. ਦਾ ਪੁੱਤਰ ਪਹਿਲਾਂ ਤਾਂ ਰੌਅਬ ਜਮਾਉਣ ਲੱਗਾ ਪਰ ਸੈਕਟਰ-17 ਥਾਣਾ ਇੰਚਾਰਜ ਦੇ ਸਾਹਮਣੇ ਉਸ ਦੀ ਇਕ ਨਾ ਚੱਲੀ। ਪੁਲਸ ਨੇ ਜੀਪ ਦੇ ਅੰਦਰੋਂ 13 ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਜੀਪ ਚਾਲਕ ਦੀ ਪਛਾਣ ਏ. ਆਈ. ਜੀ. ਸਰਬਜੀਤ ਦੇ ਪੁੱਤਰ ਮੋਹਾਲੀ ਸਥਿਤ 19 ਕਮਾਂਡੋ ਕੰਪਲੈਕਸ ਨਿਵਾਸੀ ਪਰਵਰ ਨਿਸ਼ਾਨ ਸਿੰਘ ਅਤੇ ਉਸ ਦੇ ਦੋਸਤ ਅਮਨ ਪਨੇਸਰ ਵਾਸੀ ਸੈਕਟਰ-19 ਦੇ ਤੌਰ ’ਤੇ ਹੋਈ ਹੈ। ਪਰਵਰ ਨਿਸ਼ਾਨ ਸਿੰਘ ਨੇ ਪੁਲਸ ਨੂੰ ਖ਼ੁਦ ਨੂੰ ਪੰਜਾਬੀ ਇੰਡਸਟਰੀ 'ਚ ਮਿਊਜ਼ਿਕ ਪ੍ਰੋਡਿਊਸਰ ਦੱਸਿਆ ਹੈ। ਸੈਕਟਰ-17 ਥਾਣਾ ਪੁਲਸ ਨੇ ਪਿਸਤੌਲ ਤੇ ਗੋਲੀਆਂ ਦਾ ਲਾਇਸੈਂਸ ਮੰਗਿਆ ਤਾਂ ਉਹ ਨਹੀਂ ਦਿਖਾ ਸਕਿਆ। ਪੁਲਸ ਨੇ ਪਿਸਤੌਲ, ਲਾਇਸੈਂਸ ਅਤੇ ਜੀਪ ਜ਼ਬਤ ਕਰ ਲਈ ਹੈ।
ਇਹ ਵੀ ਪੜ੍ਹੋ : ਮੋਹਾਲੀ ਅੰਦਰ ਲੱਗੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਝੂਟੇ ਲੈਣ ਦੌਰਾਨ ਟੁੱਟਿਆ ਝੂਲਾ (ਤਸਵੀਰਾਂ)
ਪਰਵਰ ਨਿਸ਼ਾਨ ਸਿੰਘ ਦੇ ਖ਼ਿਲਾਫ਼ ਅਸਲਾ ਐਕਟ ਅਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ 'ਚ ਪੁਲਸ ਨੇ ਅਜੇ ਏ. ਆਈ. ਜੀ. ਦੇ ਪੁੱਤਰ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ, ਕਿਉਂਕਿ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ ਤੋਂ 3 ਹਥਿਆਰ ਸਮੱਗਲਰਾਂ ਨੂੰ ਫੜਿਆ, 63 ਦੇਸੀ ਪਿਸਤੌਲ ਬਰਾਮਦ
NEXT STORY